ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਾਬਕਾ ਰਾਜ ਮੰਤਰੀ ਨਵਜੋਤ ਸਿੱਧੂ, ਜੋ ਸੂਬੇ ਦੀ ਸਿਆਸਤ ‘ਚ ਆਪਣਾ ਅਧਾਰ ਲੱਭ ਰਹੇ ਹਨ, ਨੇ ਆਪਣੇ ਯੂਟਿਉਬ ਵੀਡਿਓ ‘ਚ ਕਿਹਾ ਕਿ, ਉਹ ਸੂਬੇ ਦੀਆਂ ਪਿਛਲੀਆਂ ਤਿੰਨ ਸਰਕਾਰਾਂ ‘ਚ ਹਿੱਸੇਦਾਰ ਸਨ। ਉਨ੍ਹਾਂ ਦਾ ਕਹਿਣਾ ਲਹੂ ਪਸੀਨਾ ਦੇ ਕੇ ਤਿੰਨ ਸਰਕਾਰਾਂ ਬਣਾਈਆਂ, ਜਦੋਂ ਵੀ ਉਨ੍ਹਾਂ ਸਰਕਾਰ ਬਣਾਈ, ਇਕ ਰਾਖਸ਼ ਵਰਗਾ ਸਿਸਟਮ ਉਨ੍ਹਾਂ ਦੀ ਰਾਹ ‘ਚ ਖੜਾ ਹੋ ਗਿਆ।  ਇਸ ਪ੍ਰਣਾਲੀ ਨੇ ਉਨ੍ਹਾਂ ਨੂੰ ਇੱਕ ਆਵਾਜ਼ ਦਿੱਤੀ ਮੇਰੇ ਨਾਲ ਚਲੋਂ ਨਹੀਂ ਤਾਂ ਵੱਖ ਹੋ ਜਾਓ! 

ਉਨ੍ਹਾਂ ਆਪਣੇ ਸ਼ਾਇਰਾਨਾ ਅੰਦਾਜ ‘ਚ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਨਾਲ ਚਲੋਗੇ ਤਾਂ ਮੇਵੇ ਖਾਓਗੇ, ਮਜੇ ‘ਚ ਰਹੋਗੇ। ਉਹ ਸਿਸਟਮ ਤੋਂ ਵੱਖ ਹੋ ਕੇ ਨਹੀਂ ਸਿਸਟਮ ‘ਚ ਰਹਿ ਕੇ ਲੜ ਰਹੇ ਹਨ। ਉਨ੍ਹਾਂ ਕਿਹਾ ਬੇਸ਼ਕ ਮੈਨੂੰ ਬਾਈਪਾਸ ਕੀਤਾ ਪਰ ਇਕ ਇੰਚ ਪਿੱਛੇ ਨਹੀਂ ਹੱਟਿਆ। ਇਸ ਪ੍ਰਣਾਲੀ ਨਾਲ ਉਨ੍ਹਾਂ ਦੀ ਲੜਾਈ ਅੱਜ ਵੀ ਜਾਰੀ ਹੈ। ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਕਸਰ ਸੋਚਦੇ ਹਨ ਪਰ ਜਦੋਂ  ਉਹ ਇਕ ਵਾਰ ਸਟੈਂਡ ਲੈਂਦੇ ਹਨ ਤਾਂ ਉਹ ਪਿੱਛੇ ਨਹੀਂ ਹਟਦੇ।

ਸਿੱਧੂ ਨੇ ਜਾਰੀ ਕੀਤੀ ਇਕ ਵੀਡੀਓ ‘ਚ ਪੰਜਾਬੀਆਂ ਨੂੰ ਧਰਮ ਯੁੱਧ ਲੜਨ ਲਈ ਕਿਹਾ ਹੈ। ਧਰਮਾਂ ਵਿੱਚ ਸਭ ਤੋਂ ਉੱਚਾ ਧਰਮ ਰਾਸ਼ਟਰ ਧਰਮ ਹੈ। ਸਿੱਧੂ ਨੇ ਖ਼ੁਦ ਧਰਮ ਦੀ ਲੜਾਈ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਕਿ, ਮਿੱਟੀ ਦਾ ਕਰਜ਼ ਉਤਾਰਣ ਲਈ ਲੜਨ ਲਈ ਉਹ ਸੋਚ ਜਿਹੜੀ ਕੌਮ ਨੂੰ ਸਮਰਪਿਤ ਹੋਣੀ ਚਾਹੀਦੀ ਹੈ, ਉਹ ਸੋਚ ਜਿਸ ਨੇ ਸ਼ਹੀਦ ਭਗਤ ਸਿੰਘ ਦੀ ਸਿਰਜਣਾ ਕੀਤੀ।

ਸਿੱਧੂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਧਰਮ ਯੁੱਧ ਨਾਲ ਜ਼ਿਕਰ ਕਰਦਿਆਂ ਕਿਹਾ ਕਿ, ਜਦੋਂ ਵੀ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਂਦੇ ਹਨ ਤਾਂ ਉਹ ਦੇਖਦੇ ਹਨ ਕਿ, ਧਰਮ ਦਾ ਝੰਡਾ ਸਭ ਤੋਂ ਉੱਚਾ ਹੈ। ਸਿੱਧੂ ਨੂੰ ਸੰਗਤ ‘ਚ ਰੱਬ ਦਿਖਾਈ ਦਿੰਦਾ ਹੈ। ਪੰਜਾਬ ਦੀ ਭਲਾਈ ਵਿੱਚ ਸਭ ਦੀ ਭਲਾਈ ਹੈ। ਸਿੱਧੂ ਨੇ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਸਿੱਧੂ ਅਨੁਸਾਰ ਉਨ੍ਹਾਂ ਦੀ ਲੜਾਈ ਵਿਚਾਰਧਾਰਾ ਦੇ ਵਿਰੁੱਧ ਹੈ ਨਾ ਕਿ ਕਿਸੇ ਖਾਸ ਵਿਅਕਤੀ ਵਿਸ਼ੇਸ਼ ਨਾਲ।

LEAVE A REPLY