ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਯੋਗਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜ਼ਲੀ ਦੁਆਰਾ ਕੋਰੋਨਾ ਦੇ ਇਲਾਜ਼ ਦਾ ਦਾਅਵਾ ਕਰਨ ਵਾਲੀ ਬਣਾਈ ਕੋੋਰੋਨਿਲ ਦਵਾਈ ਲਾਂਚਿੰਗ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਸੀ ਜਿਸ ਉੱਤੇ ਅੱਜ ਬੁੱਧਵਾਰ ਨੂੰ ਰਾਮਦੇਵ ਨੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਹੈ। ਰਾਮਦੇਵ ਨੇ ਕਿਹਾ ਕਿ ਅਸੀ ਕੋਰੋਨਿਲ ਦਵਾਈ ਨਾਲ ਜੁੜੀ ਰਿਸਰਚ ਦੀ ਪੂਰੀ ਜਾਣਕਾਰੀ ਆਯੂਸ਼ ਮੰਤਰਾਲੇ ਨੂੰ ਦੇ ਦਿੱਤੀ ਸੀ ਅਤੇ ਮੰਤਰਾਲੇ ਨੇ ਕੋਰੋਨਿਲ ਦੇ ਕੰਮ ਉੱਤੇ ਸਾਡੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇਸ ਤੋਂ ਇਲਾਵਾ ਰਾਮਦੇਵ ਨੇ ਉਨ੍ਹਾਂ ਦੀ ਦਵਾਈ ਦੀ ਆਲੋਚਨਾ ਕਰਨ ਵਾਲਿਆਂ ‘ਤੇ ਜਮ ਕੇ ਨਿਸ਼ਾਨਾ ਸਾਧਿਆ ਹੈ।

File pic

ਪੱਤਰਕਾਰ ਵਾਰਤਾ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਹੈ ਕਿ ”ਅਸੀ ਇਕ ਕੋਰੋਨਾ ਦੇ ਬਾਰੇ ਕਲੀਨਿਕਲ ਕੰਟਰੋਲ ਟ੍ਰਾਇਲ ਦਾ ਡਾਟਾ ਸਾਹਮਣੇ ਰੱਖਿਆ ਤਾਂ ਤੂਫਾਨ ਆ ਗਿਆ। ਡਰੱਗ ਮਾਫੀਆ ਅਤੇ ਭਾਰਤੀ ਵਿਰੋਧੀ ਤਾਕਤਾਂ ਦੀਆਂ ਜੜ੍ਹਾਂ ਹਿੱਲ ਗਈਆਂ। ਉਨ੍ਹਾਂ ਨੂੰ ਲੱਗਦਾ ਹੈ ਕਿ ਟਾਈ-ਕੋਰਟ ਪਹਿਣਨ ਵਾਲੇ ਹੀ ਰਿਸਰਚ ਕਰਦੇ ਹਨ। ਇਹ ਭਗਵਾ ਪਾਏ ਲੰਗੋਟ ਵਾਲੇ ਨੇ ਕਿਵੇਂ ਰਿਸਰਚ ਕਰ ਲਈ ਹੈ। ਮੈ ਪੁੱਛਣਾ ਚਾਹੁੰਦਾ ਹਾ ਕਿ ਉਨ੍ਹਾਂ ਨੇ ਠੇਕਾ ਲੈ ਰੱਖਿਆ ਹੈ”। ਰਾਮਦੇਵ ਨੇ ਅੱਗੇ ਕਿਹਾ ਕਿ ”ਅਜਿਹਾ ਲੱਗਦਾ ਹੈ ਕਿ ਹਿੰਦੁਸਤਾਨ ਵਿਚ ਯੋਗ ਆਯੂਰਵੈਦਿਕ ਦਾ ਕੰਮ ਕਰਨਾ ਅਪਰਾਧ ਹੈ। ਸੈਕਿੰਡਾਂ ਵਿਚ ਥਾਂ-ਥਾਂ ਐਫਆਈਆਰ ਦਰਜ ਹੋ ਗਈ ਜਿਵੇਂ ਕਿਸੇ ਦੇਸ਼ਧ੍ਰੋਹੀ ਅਤੇ ਅੱਤਵਾਦੀਆਂ ਵਿਰੁੱਧ ਦਰਜ ਹੁੰਦੀਆਂ ਹਨ”।ਰਾਮਦੇਵ ਮੁਤਾਬਕ ”ਕਲੀਨਿਕਲ ਟ੍ਰਾਇਲ ਦੇ ਜੋ ਵੀ ਪੈਰਾਮੀਟਰ ਹਨ, ਅਸੀ ਉਨ੍ਹਾਂ ਅਧੀਨ ਰਿਸਰਚ ਕੀਤੀ ਹੈ। ਹੁਣ ਤੱਕ ਕੋਰੋਨਾ ਉੱਤੇ ਕਲੀਨਿਕ ਟ੍ਰਾਇਲ ਹੋਇਆ ਹੈ। ਇਸ ਤੋਂ ਇਲਾਵਾ 10 ਤੋਂ ਜ਼ਿਆਦਾ ਬੀਮਾਰੀਆਂ ਤੇ ਅਸੀ ਟ੍ਰਾਇਲ ਕਰ ਰਹੇ ਹਾਂ ਜਿਨ੍ਹਾਂ ਵਿਚੋਂ ਤਿੰਨ ਪੜਾਵਾਂ ਨੂੰ ਪਾਰ ਕੀਤਾ ਜਾ ਚੁੱਕਿਆ ਹੈ। ਇਸ ਵਿਚ ਹਾਈਪਰਟੈਨਸ਼ਨ, ਦਮਾ, ਦਿਲ, ਚਿਕਨਗੁਨੀਆ ਵਰਗੀਆਂ ਬਿਮਾਰੀਆਂ ਸ਼ਾਮਲ ਹਨ, ਜਿਸ ‘ਤੇ ਅਸੀ ਟ੍ਰਾਇਲ ਕਰ ਰਹੇ ਹਾਂ”।

LEAVE A REPLY