ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਮਾਰ ਹੇਠ ਆ ਚੁੱਕੇ ਹਨ। ਪੂਰੇ ਸੰਸਾਰ ਵਿਚੋਂ ਹੁਣ ਤੱਕ ਕੋਰੋਨਾ ਦੇ 12 ਲੱਖ ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 64 ਹਜ਼ਾਰ ਤੋਂ ਵੱਧ ਕੋਰੋਨਾ ਪੀੜਤਾਂ ਦੀ ਜਾਨ ਚੱਲੀ ਗਈ ਹੈ।

ਵਰਲਡਓ ਮੀਟਰ ਦੁਆਰਾ ਜਾਰੀ ਅੰਕਿੜਆਂ ਅਨੁਸਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 1,203,140 ਹੋ ਚੁੱਕੀ ਹੈ ਜਦਕਿ 246,760 ਕੋਰੋਨਾ ਪੀੜਤ ਬਿਲਕੁੱਲ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 64,744 ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਤੋਂ ਹੱਥ ਧੋ ਲਏ ਹਨ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਸਮੇਤ ਇਟਲੀ, ਸਪੇਨ, ਜ਼ਰਮਨੀ, ਫਰਾਂਸ ਅਤੇ ਈਰਾਨ ਵਰਗੇ ਦੇਸ਼ਾਂ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ।

ਕਿਹੜੇ ਦੇਸ਼ ਵਿਚੋਂ ਹੁਣ ਤੱਕ ਕਿੰਨੇ ਮਾਮਲੇ ਆਏ ਸਾਹਮਣੇ

ਅਮਰੀਕਾ- ਕੁੱਲ ਕੇਸ 311,637, ਮੌਤਾਂ -8,454

ਸਪੇਨ- ਕੁੱਲ ਕੇਸ 126,168, ਮੌਤਾਂ- 11,947

ਇਟਲੀ- ਕੁੱਲ ਕੇਸ 124,632, ਮੌਤਾਂ 15,362

ਜਰਮਨੀ- ਕੁੱਲ ਕੇਸ 96,092, ਮੌਤਾਂ 1,444

ਫਰਾਂਸ- ਕੁੱਲ ਕੇਸ 89,953, ਮੌਤਾਂ-7,560

ਚੀਨ- 81,669, ਮੌਤਾਂ-3,329

ਈਰਾਨ-55,743, ਮੌਤਾਂ-3,452

LEAVE A REPLY