ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੁੱਧਵਾਰ ਨੂੰ ਮਾਘੀ ਦੇ ਮੇਲੇ ਮੌਕੇ ਆਯੋਜਿਤ ਕਬੱਡੀ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ‘ਚ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮੈਚ ਹਾਰਨ ਵਾਲੀ ਟੀਮ ਦੇ ਇਕ ਖਿਡਾਰੀ ਨੇ ਅਚਨਚੇਤ ਗੋਲੀਆਂ ਚਲਾ ਦਿੱਤੀਆਂ,  ਗੋਲੀ ਲੱਗਣ ਨਾਲ ਮੈਦਾਨ ‘ਚ ਖੜੇ ਦੂਜੀ ਟੀਮ ਦਾ ਇੱਕ ਖਿਡਾਰੀ ਜ਼ਖਮੀ ਹੋ ਗਿਆ। ਜ਼ਖਮੀ ਖਿਡਾਰੀ ਨੂੰ ਪੁਲਿਸ ਸੁਰੱਖਿਆ ਹੇਠ ਮੋਗਾ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ।

ਦੱਸ ਦਈਏ ਬੁੱਧਵਾਰ ਨੂੰ ਕਬੱਡੀ ਦਾ ਸੈਮੀਫਾਈਨਲ ਮੈਚ ਪਿੰਡ ਭਿੰਡਰ ਕਲਾਂ ਅਤੇ ਸਨਾਨ ਵਿਚਕਾਰ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਕਬੱਡੀ ਖਿਡਾਰੀਆਂ ਨੇ ਪਿੰਡ ਸਨਾਰਨ ਦੀ ਟੀਮ ਨੂੰ ਮੈਚ ਹਾਰਦੇ ਵੇਖ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਖਿਡਾਰੀ ਬਹਿਸ ਕਰਦਿਆਂ ਮੈਦਾਨ ਤੋਂ ਬਾਹਰ ਆ ਗਏ। ਇਸ ਦੌਰਾਨ ਇੱਕ ਖਿਡਾਰੀ ਵੱਲੋਂ ਦੋ ਹਵਾਈ ਫਾਇਰ ਕੀਤੇ ਗਏ ਅਤੇ ਕਬੱਡੀ ਖਿਡਾਰੀ ਵਰਿੰਦਰ ਸਿੰਘ ਵਾਸੀ ਭਿੰਡਰ ਕਲਾਂ ਦੇ ਸਿਰ ‘ਚ ਗੋਲੀ ਵੱਜੀ। ਗੋਲੀ ਸਿਰ ‘ਚ ਲੱਗਣ ਕਾਰਨ ਖਿਡਾਰੀ ਜ਼ਖਮੀ ਹੋ ਗਿਆ  ਅਤੇ ਉਸਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਇਆ ਗਿਆ।

LEAVE A REPLY