ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ’ਚ ਹਰ ਕੋਈ Whatsapp ਦਾ ਇਸਤੇਮਾਲ ਕਰ ਰਿਹਾ ਹੈ। ਹਰ ਕੋਈ ਇਸਦੇ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਜੇਕਰ ਇਸ ਦੇ ਬਿਨ੍ਹਾਂ ਇਕ ਦਿਨ ਵੀ ਕੱਢਣਾ ਪੈ ਜਾਵੇ ਤਾਂ ਲੋਕ ਇਹ ਸੋਚ ਕੇ ਵੀ ਘਬਰਾ ਜਾਂਦੇ ਹਨ ਕਿਉਂਕਿ ਲੋਕਾਂ ਦੇ ਜਿਆਦਾਤਰ ਕੰਮ Whatsapp ਤੇ ਹੀ ਹੋ ਰਹੇ ਹਨ। ਪਰ ਚੜ੍ਹਦੇ ਨਵੇਂ ਸਾਲ ਮੌਕੇ Whatsapp ਕੁਝ ਸਮਾਰਟ ਫੋਨ ਤੇ ਬੰਦ ਹੋ ਜਾਵੇਗਾ।
ਫੇਸਬੁੱਕ ਦੀ ਕੰਪਨੀ Whatsapp ਨੇ FAQ ਪੇਜ ਅਪਡੇਟ ਕੀਤਾ ਹੈ ਨਾਲ ਹੀ ਕੰਪਨੀ ਨੇ ਇਹ ਵੀ ਦੱਸਿਆ ਕਿ ਆਖਿਰ ਕਿਹੜੇ ਕਿਹੜੇ ਸਮਾਰਟਫੋਨ ’ਚ Whatsapp ਨਹੀਂ ਚੱਲੇਗਾ। ਜੀ ਹਾਂ ਦਸ ਦਈਏ ਕਿ Android, iOS ਅਤੇ Windows ’ਚ Whatsapp ਨਹੀਂ ਚਲੇਗਾ। ਇਹਨਾਂ ਤੋਂ ਇਲਾਵਾ Android 2.3.7 ਜਾਂ ਫਿਰ ਇਹਨਾਂ ਤੋਂ ਹੇਠਾਂ ਵਾਲੇ ਵਰਜ਼ਨ ਚੋਂ ਵੀ ਸਮਾਰਟਫੋਨ ਨਹੀਂ ਚੱਲੇਗਾ। ਜਿਸ ਨਾਲ ਸਾਫ ਪਤਾ ਚਲ ਗਿਆ ਹੈ ਕਿ ਉਪਭੋਗਤਾ ਚੜ੍ਹਦੇ ਸਾਲ ਯਾਨੀ ਕੱਲ੍ਹ ਤੋਂ ਬਾਅਦ WhatsApp ਦਾ ਇਸਤੇਮਾਲ ਨਹੀਂ ਕਰ ਸਕਣਗੇ।