ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੁਨੀਆ ਭਰ ਦੇ 13 ਲੱਖ ਤੋਂ ਜਿਆਦਾ ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਦਾ ਬਜ਼ਾਰ ਵੀ ਕਾਫੀ ਗਰਮ ਹੈ ਜਿਸ ਲਈ ਜਿਆਦਾਤਰ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ। ਹੁਣ ਅਜਿਹੀ ਅਫਵਾਹਾਂ ਉੱਤੇ ਵਿਰਾਮ ਲਗਾਉਣ ਲਈ ਵਟਸਐਪ ਨੇ ਇਕ ਵੱਡਾ ਫੈਸਲਾ ਲੈਂਦਾ ਹੋਏ ਮੈਸੇਜ ਫਾਰਵਰਡਿੰਗ ਨੂੰ ਸੀਮਿਤ ਕਰ ਦਿੱਤਾ ਹੈ।

WhatsApp: The Best Facebook Purchase Ever?

ਮੀਡੀਆ ਰਿਪੋਰਟਾਂ ਅਨੁਸਾਰ ਵਟਸਐਪ ਨੇ ਇਕ ਵੱਡਾ ਬਦਲਾਅ ਕੀਤਾ ਹੈ ਜਿਸ ਅਧੀਨ ਹੁਣ ਵਟਸਐਪ ਯੂਜ਼ਰ ਕਿਸੇ ਵੀ ਮੈਸੇਜ ਨੂੰ ਇਕ ਵਾਰ ਵਿਚ ਸਿਰਫ ਇਕ ਯੂਜ਼ਰ ਨੂੰ ਹੀ ਫਾਰਵਰਡ(ਭੇਜ) ਕਰ ਸਕੇਗਾ। ਵਟਸਐਪ ਦਾ ਇਹ ਫੀਚਰ ਯੂਜ਼ਰ ਦੇ ਮੋਬਾਇਲ ਵਿਚ ਇਕ ਅਪਡੇਟ ਤੋਂ ਬਾਅਦ ਹੀ ਐਕਟੀਵ ਹੋਵੇਗਾ। ਇਸ ਤੋਂ ਪਹਿਲਾਂ ਯੂਜ਼ਰ ਨੂੰ ਕੋਈ ਮੈਸੇਜ ਇਕ ਵਾਰ ਵਿਚ 5 ਯੂਜ਼ਰਾਂ ਨੂੰ ਫਾਰਵਰਡ ਕਰਨ ਦੀ ਸਹੂਲਤ ਦਿੱਤੀ ਗਈ ਸੀ ਜੋ ਕਿ ਹੁਣ ਖਤਮ ਕਰਨ ਦਾ ਫੈਸਲਾਂ ਕੀਤਾ ਗਿਆ ਹੈ।

ਦੱਸ ਦਈਏ ਕਿ ਵਟਸਐਪ ਦੇ ਦੁਨੀਆ ਭਰ ਵਿਚ 1.5 ਬਿਲੀਅਨ ਯੂਜ਼ਰ ਹਨ ਜਦਕਿ ਭਾਰਤ ਵਿਚ 40 ਕਰੋੜ ਤੋਂ ਜਿਆਦਾ ਲੋਕਾਂ ਦੁਆਰਾ ਵਟਸਐਪ ਨੂੰ ਵਰਤਿਆਂ ਜਾਂਦਾ ਹੈ ਜਿਸ ਕਰਕੇ ਕੋਰੋਨਾ ਵਾਇਰਸ ਸਬੰਧੀ ਫੇਕ ਖਬਰਾਂ ਅਤੇ ਅਫਵਾਹਾਂ ਨੂੰ ਫੈਲਾਉਣ ਲਈ ਜਿਆਦਾਤਰ ਵਟਸਐਪ ਦਾ ਸਹਾਰਾ ਲਿਆ ਜਾ ਰਿਹਾ ਸੀ। ਕਈ ਤਰ੍ਹਾਂ ਦੀਆਂ ਝੂਠੀਆਂ ਅਤੇ ਤੱਥਹੀਨ ਖਬਰਾਂ ਵਟਸਐਪ ਗਰੁੱਪਾਂ ਵਿਚ ਫਾਰਵਰਡ ਕੀਤੀਆਂ ਜਾ ਰਹੀਆਂ ਸਨ ਜਿਸ ਕਰਕੇ ਆਮ ਲੋਕਾਂ ਦੇ ਮਨਾਂ ਵਿਚ ਕੋਰੋਨਾ ਨੂੰ ਲੈ ਕੇ ਕਈ ਤਰ੍ਹਾ ਦੇ ਭੁਲੇਖੇ ਪੈਦਾ ਹੋ ਰਹੇ ਸਨ।

LEAVE A REPLY