ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ 15 ਅਗਸਤ ਨੂੰ 74ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਉੱਤੇ ਤਿਰੰਗਾ ਲਹਿਰਾਇਆ ਹੈ। ਇਸ ਮੌਕੇ ਪੀਐਮ ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਵੀ ਕੀਤਾ। ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਵਿਚ ਤਿੰਨ ਵੈਕਸੀਨਾਂ ਉੱਤੇ ਕੰਮ ਚੱਲ ਰਿਹਾ ਹੈ ਅਤੇ ਵਿਗਿਆਨੀਆਂ ਵੱਲੋਂ ਹਰੀ ਝੰਡੀ ਮਿਲਣ ਉੱਤੇ ਇਸ ਦੀ ਵੱਡੇ ਪੱਧਰ ਉੱਤੇ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ।

ਪੀਐਮ ਮੋਦੀ ਨੇ ਕਿਹਾ ਕਿ ”ਜਦੋਂ ਵੀ ਕੋਰੋਨਾ ਦੀ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਮਨ ਵਿਚ ਸਵਾਲ ਉੱਠਦਾ ਹੈ ਕਿ ਵੈਕਸੀਨ ਕਦੋਂ ਤਿਆਰ ਹੋਵੇਗੀ। ਭਾਰਤ ਵਿਚ ਇਕ-ਦੋ ਨਹੀਂ ਬਲਕਿ ਤਿੰਨ ਵੈਕਸੀਨਾਂ ਵੱਖ-ਵੱਖ ਪੜਾਵਾਂ ਵਿਚ ਹਨ ਅਤੇ ਜਦੋਂ ਵਿਗਿਆਨੀਆਂ ਤੋਂ ਹਰੀ ਝੰਡੀ ਮਿਲ ਜਾਵੇਗੀ ਤਾਂ ਇਸ ਦਾ ਵੱਡੇ ਪੱਧਰ ਉੱਤੇ ਪ੍ਰਡੋਕਸ਼ਨ ਸ਼ੁਰੂ ਹੋਵੇਗਾ”। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਸਾਡੇ ਦੇਸ਼ ਵਿਚ ਕੋਰੋਨਾ ਟੈਸਟਿੰਗ ਲਈ ਕੇਵਲ ਇਕ ਲੈਬ ਸੀ ਅਤੇ ਅੱਜ ਇਹ ਗਿਣਤੀ 1400 ਤੱਕ ਪਹੁੰਚ ਗਈ ਹੈ। ਦੇਸ਼ ਵਿਚ ਇਕ ਹੋਰ ਵੱਡਾ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ। ਪੀਐਮ ਮੋਦੀ ਅਨੁਸਾਰ ”ਕੋਰੋਨਾ ਵਾਇਰਸ ਦੇ ਇਸ ਅਸਧਾਰਨ ਸਮੇਂ ਵਿਚ ਸਾਡੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ, ਐਂਬੂਲੈਂਸ ਕਰਮਚਾਰੀ, ਸਫਾਈ ਸੇਵਕ, ਪੁਲਿਸ ਕਰਮਚਾਰੀ, ਸੇਵਾ ਕਰਮਚਾਰੀ ਅਤੇ ਹੋਰ ਬਹੁਤ ਸਾਰੇ ਸੋਵਾ ਪਰਮੋ ਧਰਮ ਦੀ ਭਾਵਨਾ ਨਾਲ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ 24 ਘੰਟੇ ਕੰਮ ਕਰ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ 130 ਕਰੋੜ ਦੇਸ਼ਵਾਸੀਆਂ ਦੀ ਇੱਛਾ ਸ਼ਕਤੀ ਅਤੇ ਸੰਕਲਪ ਸ਼ਕਤੀ ਸਾਨੂੰ ਕੋਰੋਨਾ ਵਾਇਰਸ ਤੋਂ ਜਿੱਤੇ ਦਿਲਾਵੇਗੀ ਅਤੇ ਅਸੀ ਜਿੱਤ ਕੇ ਰਹਾਂਗੇ ਮੈਨੂੰ ਵਿਸ਼ਵਾਸ ਹੈ”।

LEAVE A REPLY