ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਤੇ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਦੇ ਘਰ ਜਲਦੀ ਹੀ ਇਕ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਦਰਅਸਲ ਅਨੁਸ਼ਕਾ ਸ਼ਰਮਾ ਪ੍ਰੈਗਨੇਂਟ ਹੈ ਅਤੇ ਇਸ ਗੱਲ ਦੀ ਜਾਣਕਾਰੀ ਦੋਵਾਂ ਨੇ ਖੁਦ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਨਾਲ ਹੀ ਇਹ ਵੀ ਇਸ਼ਾਰਾ ਕੀਤਾ ਹੈ ਕਿ ਦੋਵੇਂ ਆਪਣੇ ਬੱਚੇ ਦਾ ਸਵਾਗਤ ਜਨਵਰੀ 2021 ਵਿਚ ਕਰਨਗੇ।

ਅਨੁਸ਼ਕਾ ਸ਼ਰਮਾ ਨੇ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦਿੰਦਿਆ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ”ਅਤੇ ਫਿਰ ਅਸੀ ਤਿੰਨ ਹੋ ਗਏ! ਜਨਵਰੀ 2021”।  ਇਹੀ ਤਸਵੀਰ ਕ੍ਰਿਕਟਰ ਵਿਰਾਟ ਕੋਹਲੀ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਇਸੇ ਕੈਪਸ਼ਨ ਨਾਲ ਸ਼ੇਅਰ ਕੀਤੀ ਹੈ।

View this post on Instagram

And then, we were three! Arriving Jan 2021 ❤️🙏

A post shared by Virat Kohli (@virat.kohli) on

ਦੋਵਾਂ ਨੂੰ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਦੋਸਤ ਅਤੇ ਪ੍ਰੰਸ਼ਸਕ ਮੁਬਾਰਕਵਾਦ ਦੇ ਰਹੇ ਹਨ। ਵਿਰਾਟ ਕੋਹਲੀ ਨੂੰ ਕਈਂ ਸਾਥੀ ਅਤੇ ਦੂਜੇ ਦੇਸ਼ ਦੇ ਕ੍ਰਿਕਟਰਾਂ ਨੇ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਲੰਬਾ ਸਮਾਂ ਰਿਲੇਸ਼ਨਸ਼ੀਪ ਵਿਚ ਰਹਿਣ ਤੋਂ ਬਾਅਦ ਦਸੰਬਰ 2017 ਵਿਚ ਵਿਆਹ ਕਰ ਲਿਆ ਸੀ। ਦੋਵਾਂ ਨੇ ਇਟਲੀ ਦੇ ਵਿਚ ਇਕ-ਦੂਜੇ ਨਾਲ ਸੱਤ ਫੇਰੇ ਲਏ ਸਨ। ਅਨੁਸ਼ਕਾ ਅਤੇ ਵਿਰਾਟ ਦਾ ਵਿਆਹ ਕਾਫੀ ਚਰਚਾ ਵਿਚ ਰਿਹਾ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਰਤੀ ਕ੍ਰਿਕਟ ਟੀਮ ਦੇ ਵੱਡੇ ਖਿਡਾਰੀ ਹਾਰਦਿਕ ਪਾਂਡਿਆ ਪਿਤਾ ਬਣ ਚੁੱਕੇ ਹਨ। ਉਨ੍ਹਾਂ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ।

LEAVE A REPLY