ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਗੈਂਗਸਟਰ ਵਿਕਾਸ ਦੁਬੇ ਨੂੰ ਬੀਤੇ ਸ਼ੁੱਕਰਵਾਰ ਯੂਪੀ ਐਸਟੀਐਫ ਨੇ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਕਾਨਪੁਰ ਸ਼ੂਟਆਊਟ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਚੱਲ ਰਹੇ ਵਿਕਾਸ ਦੁਬੇ ਦੀ ਗਿਰਫਤਾਰੀ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ਵਿਚ ਹੋਈ ਸੀ। ਉੱਥੇ ਹੀ ਹੁਣ ਵਿਕਾਸ ਦੁਬੇ ਨੂੰ ਗਿਰਫਤਾਰ ਕਰਨ ਵਾਲੇ ਕਾਂਸਟੇਬਲ ਵਿਜੈ ਰਾਠੌਰ ਨੇ ਉਸ(ਵਿਕਾਸ ਦੁਬੇ) ਦੁਆਰਾ ਪੁਲਿਸ ਨੂੰ ਦਿੱਤੀ ਧਮਕੀ ਦਾ ਖੁਲਾਸਾ ਕੀਤਾ ਹੈ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਵਿਜੈ ਰਾਠੌਰ ਨੇ ਦੱਸਿਆ ਕਿ ”ਜਦੋਂ ਅਸੀ ਵਿਕਾਸ ਦੁਬੇ ਨੂੰ ਥਾਣੇ ਵਿਚ ਲਿਆਏ ਤਾਂ ਉਹ ਬਹੁਤ ਗੁੱਸੇ ਵਿਚ ਸੀ। ਉਹ ਕਹਿਣ ਲੱਗਿਆ ਸੀ ਕਿ ਜੇਕਰ ਮੈ ਉੱਤਰ ਪ੍ਰਦੇਸ਼ ਵਿਚ ਹੁੰਦਾ ਤਾਂ ਤੁਹਾਡੇ ਘਰਾਂ ਨੂੰ ਅੱਗ ਲਗਵਾ ਦਿੰਦਾ। ਤੁਹਾਡੇ ਹੱਥ-ਪੈਰ ਕਟਵਾ ਦਿੰਦਾ। ਤੁਹਾਨੂੰ ਬਰਬਾਦ ਕਰ ਦਿੰਦਾ”। ਰਾਠੋੜ ਮੁਤਾਬਕ ”ਮੈ ਉਸਨੂੰ ਹੱਥਕੜੀ ਲਗਾਈ ਸੀ ਇਸ ਕਰਕੇ ਦੁਬੇ ਮੇਰੇ ਤੋਂ ਜ਼ਿਆਦਾ ਗੁੱਸੇ ਵਿਚ ਸੀ। ਜਦੋਂ ਉਸਨੂੰ ਗੱਡੀ ਵਿਚ ਬੈਠਾਉਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਮੈ ਗੁੱਸੇ ਵਿਚ ਆਇਆ ‘ਤੇ ਉਸਦੇ ਥੱਪੜ ਜੜ੍ਹ ਦਿੱਤਾ”। ਰਿਪੋਰਟਾਂ ਮੁਤਾਬਕ ਕਾਂਸਟੇਬਲ ਵਿਜੈ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵਿਜੈ ਦਾ ਕਹਿਣਾ ਹੈ ਕਿ ”ਮੈ ਵਿਕਾਸ ਦੁਬੇ ਨੂੰ ਹੱਥਕੜੀ ਲਗਾਈ ਸੀ।ਅਖਬਾਰਾਂ ਵਿਚ ਮੇਰੀ ਫੋਟੋ ਛਪੀ ਹੋਈ ਹੈ। ਟੀਵੀ ਚੈਨਲਾਂ ਵਿਚ ਮੈਨੂੰ ਵਿਖਾਇਆ ਗਿਆ ਹੈ। ਹੋ ਸਕਦਾ ਹੈ ਕਿ ਦੁਬੇ ਦਾ ਕੋਈ ਸਾਥੀ ਇੱਥੇ ਹੋਵੇ। ਇਸ ਲਈ ਮੇਰੇ ਪਰਿਵਾਰ ਨੂੰ ਖਤਰਾ ਹੈ। ਮੈ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਮੇਰੀ ਸੁਰੱਖਿਆ ਲਈ ਕੁੱਝ ਸਮੇਂ ਵਾਸਤੇ ਹਥਿਆਰ ਦਿੱਤੇ ਜਾਣ”।

ਦੱਸ ਦਈਏ ਕਿ 8 ਪੁਲਿਸਵਾਲਿਆਂ ਦੀ ਜਾਨ ਲੈਣ ਵਾਲਾ ਖਤਰਨਾਕ ਗੈਂਗਸਟਰ ਵਿਕਾਸ ਦੁਬੇ ਸ਼ੁੱਕਰਵਾਰ ਨੂੰ ਐਨਕਾਊਂਟਰ ਵਿਚ ਮਾਰਿਆ ਗਿਆ ਹੈ। ਪੁਲਿਸ ਨੇ ਦੱਸਿਆ ਹੈ ਕਿ ਜਦੋਂ ਵਿਕਾਸ ਦੁਬੇ ਨੂੰ ਜਦੋਂ ਯੂਪੀ ਐਸਟੀਐਫ ਮੁੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਲਿਆ ਰਹੀ ਸੀ ਤਾਂ ਐਸਟੀਐਫ ਦੇ ਕਾਫਿਲੇ ਵਿਚ ਚੱਲ ਰਹੀ ਗੱਡੀ ਜਿਸ ਵਿਚ ਵਿਕਾਸ ਦੂਬੇ ਸਵਾਰ ਸੀ, ਉਹ ਪਲਟ ਗਈ ਸੀ ਇਸ ਤੋਂ ਬਾਅਦ ਵਿਕਾਸ ਦੁਬੇ ਬਾਹਰ ਨਿਕਲਿਆ ਅਤੇ ਜਖ਼ਮੀ ਪੁਲਿਸਵਾਲਿਆਂ ਦੀ ਪਿਸਟਲ ਖੋਹ ਕੇ ਭੱਜਣ ਲੱਗਿਆ। ਉਦੋਂ ਹੀ ਐਸਟੀਐਫ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ। ਐਸਟੀਐਫ ਨੇ ਕਈ ਵਾਰ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ ਅਤੇ ਐਸਟੀਐਫ ਦੀ ਜਵਾਬੀ ਕਾਰਵਾਈ ਵਿਚ ਦੂਬੇ ਦੀ ਛਾਤੀ ਅਤੇ ਕਮਰ ਵਿਚ ਗੋਲੀ ਲੱਗੀ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਵਿਕਾਸ ਦੁਬੇ ਦੀ ਮੌਤ ਹੋ ਗਈ।

 

 

 

LEAVE A REPLY