ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨੈਸ਼ਨਲ ਹਾਈਵੇ ‘ਤੇ ਚੱਲ ਰਹੇ ਓਵਰ ਬਰਿੱਜ ਦੇ ਨਿਰਮਾਣ ਕਾਰਜ ਦੇ ਚਲਦੇ ਸ਼ਨੀਵਾਰ ਨੂੰ ਸਵੇਰੇ ਕਈ ਵਾਹਣ ਆਪਸ ‘ਚ ਟਕਰਾ ਗਏ। ਇਸ ਹਾਈਵੇ ‘ਤੇ ਪਿਛਲੇ ਕਈ ਸਾਲਾਂ ਤੋਂ ਅਧੁਰੇ ਪਏ ਓਵਰ ਬਰਿੱਜ ਦੇ ਨਿਰਮਾਣ ਕਾਰਜ ਕਾਰਣ ਅਤੇ ਇਸ ਜਗ੍ਹਾ ਕੋਈ ਸਾਈਨ ਬੋਰਡ ਨਾ ਹੋਣ ਕਾਰਨ ਰੋਜਾਨਾ ਹੀ ਨਿੱਕੇ-ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਸ਼ਨੀਵਾਰ ਨੂੰ ਇਸ ਜਗ੍ਹਾ ਇਹ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਪ੍ਰਮਾਣ ਵਜੋਂ ਦਰਜਨਾਂ ਦੇ ਕਰੀਬ ਵਾਹਨ ਆਪਸ ‘ਚ ਟਕਰਾ ਗਏ ।ਇਸ ਹੋਏ ਹਾਦਸੇ ‘ਚ ਭਾਵੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰ ਪ੍ਰਸ਼ਾਸ਼ਨ ਦੀ ਇਸ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਦੌਰਾਨ ਪੁਲ ਨਜ਼ਦੀਕ ਰਹਿਣ ਵਾਲੇ ਲੋਕਾਂ ਅਨੁਸਾਰ ਇਸ ਪੁਲ ਕੋਲ ਵਾਹਨਾਂ ਦੇ ਆਪਸੀ ਟਕਰਾ ਦੀ ਗੱਲ ਆਮ ਜਿਹੀ ਹੈ ਪਰ ਪੁਲ ਦੇ ਨਿਰਮਾਣ ਕਰਮਚਾਰੀ ਜਾਂ ਹੋਰ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ ਨੇ ਇਸ ਮਾਮਲੇ ਵੱਲ ਹਾਲੇ ਤੱਕ ਉਚੇਚਾ ਧਿਆਨ ਨਹੀ ਦਿੱਤਾ।

ਕੀ ਕਹਿਣਾ ਐ ਆਸ-ਪਾਸ ਦੇ ਲੋਕਾਂ ਦਾ…….

ਇਸ ਦੌਰਾਨ ਮੌਕੇ ‘ਤੇ ਮੌਜੂਦ ਲੇਕਾਂ ਦਾ ਵੀ ਇਹੀ ਕਹਿਣਾ ਹੈ ਕਿ, ਨੈਸ਼ਨਲ ਹਾਈਵੇ ‘ਤੇ ਸਰਕਾਰਾਂ ਵਲੋਂ ਟੋਲ ਲਗਾ ਕੇ ਪੈਸੇ ਤਾਂ ਬਟੋਰੇ ਜਾਂਦੇ ਹਨ ਪਰ ਲੋਕਾਂ ਦੀ ਸੁਰੱਖਿਆ ਲਈ ਕੋਈ ਠੋਸ ਕਦਮ ਨਹੀ ਚੁੱਕੇ ਜਾਂਦੇ, ਜਿਸ ਕਾਰਨ ਲੋਕ ਕਈ ਤਰ੍ਹਾਂ ਦੇ ਸੜਕੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਰਾਹਗੀਰਾਂ ਦਾ ਕਹਿਣਾ ਹੈ ਕਿ, ਨੈਸ਼ਨਲ ਹਾਈਵੇ ‘ਤੇ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਇਸ ਜਗ੍ਹਾ ‘ਤੇ ਕੋਈ ਸਾਈਨ ਬੋਰਡ ਵੀ ਨਹੀ ਹੈ, ਜਿਸ ਕਾਰਣ ਇੱਕ ਟੱਰਕ ਇਸ ਜਗ੍ਹਾ ‘ਤੇ ਹਾਦਸਾਗ੍ਰਸਤ ਹੋਇਆ, ਜਿਸ ਤੋ ਬਾਅਦ ਇੱਕ ਤੋਂ ਬਾਅਦ ਇੱਕ ਵਾਹਨ ਆਪਸ ‘ਚ ਟਕਰਾ ਗਏ । ਫਿਲਹਾਲ ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

NHAI ਦੀ ਲਾਪਰਵਾਹੀ ਕਰਕੇ ਨੈਸ਼ਨਲ ਹਾਈਵੇਅ ਤੇ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ

NHAI ਦੀ ਲਾਪਰਵਾਹੀ ਕਰਕੇ ਨੈਸ਼ਨਲ ਹਾਈਵੇਅ ਤੇ ਵਾਹਨਾਂ ਦੀ ਹੋਈ ਜ਼ਬਰਦਸਤ ਟੱਕਰ#NHAI #NationalHighway #Accident #Rajpura #Punjab

Posted by Living India News on Friday, February 7, 2020

 

LEAVE A REPLY