ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ ਅੱਜ 14 ਫਰਵਰੀ ਹੈ ਅਤੇ 14 ਫਰਵਰੀ ਨੂੰ ਦੁਨੀਆ ਭਰ ਵਿਚ ਵੈਲਨਟਾਇਨ ਡੇਅ ਦੇ ਤੌਰ ਉੱਤੇ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇਕ-ਦੂਜੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਉੱਥੇ ਹੀ ਦੂਜੇ ਪਾਸੇ ਇਸ ਦਿਨ ਕੁੱਝ ਬਜਰੰਗ ਦਲ ਦੇ ਵਰਕਰਾਂ ਵੱਲੋਂ ਪਾਰਕ ਵਿਚ ਬੈਠੇ ਪ੍ਰੇਮੀ ਜੋੜਿਆਂ ਨਾਲ ਗੁੰਡਾਗਰਦੀ ਕੀਤੀ ਗਈ।

ਦਰਅਸਲ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਅੱਜ ਸ਼ੁੱਕਰਵਾਰ ਨੂੰ ਵੈਲਨਟਾਇਨ ਡੇਅ ਉੱਤੇ ਬਜਰੰਗ ਦਲ ਨਾਲ ਜੁੜੇ ਲੋਕਾਂ ਵੱਲੋਂ ਸ਼ਹਿਰ ਦੀਆਂ ਪਾਰਕਾਂ ਵਿਚ ਜਾ ਕੇ ਉੱਥੇ ਬੈਠੇ ਪ੍ਰੇਮੀ ਜੋੜਿਆਂ ਨੂੰ ਪਰੇਸ਼ਾਨ ਕੀਤਾ ਗਿਆ। ਬਜਰੰਗ ਦਲ ਦੇ ਵਰਕਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਪਾਰਕਾਂ ਵਿਚ ਦਾਖਲ ਹੋਏ ਅਤੇ ਇੱਥੋਂ ਜ਼ਬਰਦਸਤੀ ਪ੍ਰੇਮੀ ਜੋੜਿਆ ਨੂੰ ਭਜਾਇਆ।

ਉਨ੍ਹਾਂ ਨੇ ਪਾਰਕਾਂ ਵਿਚ ਬੈਠੇ ਲੜਕਾ-ਲੜਕੀਆਂ ਦੇ ਫੋਨ ਤੱਕ ਖੋਹ ਲਏ ਅਤੇ ਪਰਿਵਾਰਕ ਮੈਂਬਰਾ ਨੂੰ ਫੋਨ ਕੀਤੇ। ਬਜਰੰਗ ਦਲ ਵਾਲਿਆਂ ਨੇ ਆਪਣੀ ਧੌਂਸ ਵਿਖਾਉਂਦਿਆ ਪਾਰਕ ਵਿਚ ਬੈਠੇ ਜੋੜਿਆ ਨੂੰ ਇਹ ਕਹਿ ਕੇ ਛੱਡਿਆ ਕਿ ਮੁੜ ਕੇ ਉਹ ਇੱਥੇ ਇੱਕਠੇ ਵਾਪਸ ਨਾ ਹੋਣ। ਬਜਰੰਗ ਦਲ ਦੇ ਵਰਕਰਾਂ ਨੂੰ ਪਾਰਕ ਵਿਚ ਆਉਂਦੇ ਵੇਖ ਕੇ ਕਈ ਪ੍ਰੇਮੀ ਜੋੜੇ ਭੱਜਦੇ ਵੀ ਵਿਖਾਈ ਦਿੱਤੇ।

ਖਬਰ ਮਿਲਦਿਆਂ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਬਜਰੰਗ ਦਲ ਦੇ ਵਰਕਰਾਂ ਅਤੇ ਕਈ ਪ੍ਰੇਮੀ ਜੋੜਿਆ ਨੂੰ ਗਿਰਫ਼ਤਾਰ ਕਰਕੇ ਪੁਲਿਸ ਸਟੇਸ਼ਨ ਲੈ ਗਈ। ਪੁਲਿਸ ਨੇ ਦੱਸਿਆ ਕਿ ਹੱਲਾ ਮਚਾਉਣ ਵਾਲਿਆਂ ਨਾਲ ਨਿਪਟਣ ਲਈ ਸ਼ਹਿਰ ਦੀਆਂ ਪਾਰਕਾਂ ਵਿਚ ਪੁਲਿਸ ਵੱਲੋਂ ਪਹਿਲਾਂ ਹੀ ਸਖ਼ਤ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਉੱਥੇ ਮੌਜੂਦ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਬਜਰੰਗ ਦਲ ਵੱਲੋਂ ਇਸ ਤਰ੍ਹਾ ਪਾਰਕਾਂ ਵਿਚ ਬੈਠਿਆ ਜੋੜਿਆਂ ਨੂੰ ਭਜਾਇਆ ਹੋਵੇ ਅਤੇ ਉਨ੍ਹਾਂ ਨਾਲ ਬਦਤਮੀਜੀ ਹੋਵੇ। ਇਸ ਤੋਂ ਪਹਿਲਾਂ ਵੀ ਵੈਲਨਟਾਇਨ ਡੇਅ ਵਾਲੇ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

LEAVE A REPLY