ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਦੁਆਰਾ ਚੀਨੀ ਐਪ ਟਿਕ-ਟੋਕ ਨੂੰ ਬੈਨ ਕਰਨ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇਸ ਐਪ ਨੂੰ ਬੰਦ ਕਰਨ ਦੀ ਤਿਆਰੀ ਖਿੱਚ ਲਈ ਹੈ। ਦਰਅਸਲ ਬੀਤੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿਚ ਤੇਜ਼ੀ ਨਾਲ ਪ੍ਰਚਲਿੱਤ ਹੋ ਰਹੀ ਟਿਕ–ਟੋਕ ਐਪ ਨੂੰ ਉਹ ਜਲਦੀ ਹੀ ਬੰਦ ਕਰ ਦੇਣਗੇ ਜੋ ਕਿ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਵੱਡਾ ਖਤਰਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇਕ ਪੱਤਰਕਾਰ ਵਾਰਤਾ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕ-ਟੋਕ ਨਾਲ ਜੁੜੇ ਪ੍ਰਸ਼ਨ ਦਾ ਉੱਤਰ ਦਿੰਦਿਆ ਕਿਹਾ ਕਿ ”ਜਿੱਥੇ ਤੱਕ ਟਿਕ-ਟੋਕ ਨਾਲ ਜੁੜੀ ਚਿੰਤਾਵਾਂ ਦਾ ਸਵਾਲ ਹੈ, ਅਸੀ ਉਸਨੂੰ ਅਮਰੀਕਾ ਵਿਚ ਬੈਨ ਕਰਨ ਜਾ ਰਹੇ ਹਨ। ਸਾਡਾ ਪ੍ਰਸ਼ਾਸਨ ਟਿਕ-ਟਾਕ ਉੱਤੇ ਕਾਰਵਾਈ ਕਰਨ ਲਈ ਇਸਦਾ ਮੁਲਾਂਕਣ ਕਰ ਰਿਹਾ ਹੈ। ਇਹ ਪ੍ਰਸਿੱਧ ਚੀਨੀ ਐਪ ਹੁਣ ਰਾਸ਼ਟਰੀ ਸੁਰੱਖਿਆ ਅਤੇ ਸੈਂਸਰਸ਼ਿਪ ਦੇ ਮੁੱਦਿਆ ਦਾ ਇਕ ਸਰੋਤ ਬਣ ਗਈ ਹੈ”। ਇਸ ਤੋਂ ਪਹਿਲਾਂ ਅਮਰੀਕੀ ਸੈਨਾ ਨੇ ਪਿਛਲੇ ਸਾਲ ਦਸੰਬਰ ਵਿਚ ਆਪਣੇ ਸੈਨਿਕਾਂ ਉੱਤੇ ਟਿਕ-ਟੋਕ ਦੀ ਵਰਤੋਂ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਇਸ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਗਿਆ ਸੀ। ਇੰਨਾ ਹੀ ਨਹੀਂ ਅਮਰੀਕੀ ਨੇਵੀ ਨੇ ਵੀ ਟਿਕ-ਟੋਕ ਉੱਤੇ ਇਸ ਤਰ੍ਹਾਂ ਦੀ ਹੀ ਪਾਬੰਦੀ ਲਗਾਈ ਸੀ। ਦੱਸ ਦਈਏ ਕਿ ਭਾਰਤ ਸਰਕਾਰ ਵੀ ਟਿਕ-ਟੋਕ ਸਮੇਤ 59 ਚੀਨੀ ਐਪਸ ਨੂੰ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਲਈ ਖਤਰਾ ਦੱਸਦੇ ਹੋਏ ਪਹਿਲਾਂ ਹੀ ਬੈਨ ਕਰ ਚੁੱਕੀ ਹੈ। ਟਿਕ-ਟੋਕ ਉੱਤੇ ਕਈਂ ਵਾਰ ਯੂਜ਼ਰਾਂ ਦਾ ਡਾਟਾ ਚੀਨੀ ਸਰਕਾਰ ਦੇ ਅਧਿਕਾਰੀਆਂ ਨਾਲ ਸ਼ੇਅਰ ਕਰਨ ਦੇ ਆਰੋਪ ਲੱਗ ਚੁੱਕੇ ਹਨ ਪਰ ਕੰਪਨੀ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਖਾਰਜ਼ ਕਰਦੀ ਆਈ ਹੈ।

LEAVE A REPLY