ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ‘ਚ ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਵੱਲੋਂ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਇਕ ਨਵਾਂ ਮੋੜ ਲੈਂਦਾ ਹੋਇਆ ਨਜਰ ਆ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇੰਸਪੈਕਟਰ ਨਰਿੰਦਰ ਸਿੰਘ ਤੇ ਕੁਝ ਦਿਨ ਪਹਿਲਾ ਨੌਜਵਾਨ ਦੀ ਲਾਸ਼ ਨੂੰ ਖੁਰਦ ਬੁਰਦ ਦਾ ਇਲਜ਼ਾਮ ਲੱਗਿਆ ਸੀ।

inspector

ਦਸ ਦਈਏ ਕਿ ਹਿਰਾਸਤ ਚ ਲਏ ਨੌਜਵਾਨ ਜਸਪਾਲ ਸਿੰਘ ਨੇ ਜੇਲ੍ਹ ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਜਸਪਾਲ ਦੀ ਲਾਸ਼ ਨੂੰ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਵੱਲੋਂ ਖੁਰਦ ਬੁਰਦ ਕੀਤੇ ਜਾਣ ਦਾ ਆਰੋਪ ਲੱਗਿਆ। ਜਿਸ ਤੋਂ ਬਾਅਦ ਇੰਸਪੈਕਟਰ ਨੇ ਖੁਦ ਵੀ ਖੁਦਕੁਸ਼ੀ ਕਰ ਲਈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਨੌਜਵਾਨ ਦੇ ਪਰਿਵਾਰ ਵਾਲੇ ਨੌਜਵਾਨ ਨੂੰ ਰਿਹਾਅ ਕਰਵਾਉਣ ਦੀ ਮੰਗ ਕਰ ਰਹੇ ਸੀ।

youth

ਜਿਸ ਕਾਰਨ ਉਹਨਾਂ ਨੇ ਰੋਡ ਜਾਮ ਕਰ ਨਾਅਰੇਬਾਜੀ ਵੀ ਕੀਤਾ। ਉੱਥੇ ਇਸ ਮਾਮਲੇ ਤੇ SSP ਦਾ ਕਹਿਣਾ ਹੈ ਕਿ 18 ਮਈ ਦੀ ਰਾਤ ਨੂੰ ਪਿੰਡ ਰੱਤੋਰੋੜੀ ਦੇ  ਇੰਸਪੈਕਟਰ ਨਰਿੰਦਰ ਗਿੱਲ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨ ਨਾਜਾਇਜ਼ ਅਸਲੇ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਬੈਠੇ ਹੋਏ ਸਨ। ਜਿਸ ਤੋਂ ਉਹਨਾਂ ਨੂੰ ਹਿਰਾਸਤ ‘ਚ ਲੈਕੇ ਇੰਸਪੈਕਟਰ ਗਿੱਲ ਆਪਣੀ ਚੋਣ ਡਿਊਟੀ ਤੇ ਚੱਲੇ ਗਏ ਸੀ ਜਿਸ ਤੋਂ ਬਾਅਦ ਇਕ ਨੌਜਵਾਨ ਨੇ ਖੁਦ ਨੂੰ ਫਾਹਾ ਲਾ ਕੈ ਖੁਦਕੁਸ਼ੀ ਕਰ ਲਈ ਤੇ ਇੰਸਪੈਕਟਰ ਉਸਦੀ ਲਾਸ਼ ਨੂੰ ਲੈਕੇ ਚੱਲੇ ਗਏ ਤੇ ਇਸ ਤੋਂ ਬਾਅਦ ਉਹਨਾਂ ਨੇ ਵੀ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।

LEAVE A REPLY