ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਬਾਲੀਵੁੱਡ ਦੀ ਮਸ਼ੂਹਰ ਗਾਇਕ ਕਨਿਕਾ ਕਪੂਰ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ। ਉਹ 8 ਮਾਰਚ ਨੂੰ ਲੰਡਨ ਤੋਂ ਵਾਪਸ ਭਾਰਤ ਦੇ ਲਖਨਊ ਏਅਰਪੋਰਟ ਆਈ ਸੀ ਅਤੇ ਉਸ ਉੱਤੇ ਏਅਰਪੋਰਟ ਉੱਤੇ ਬਿਨਾਂ ਜਾਂਚ ਦੇ ਨਿਕਲਣ ਦਾ ਆਰੋਪ ਲੱਗਿਆ ਸੀ ਜਿਸ ਦੇ ਚੱਲਦੇ ਹੁਣ ਯੂਪੀ ਪੁਲਿਸ ਨੇ ਉਸ ਉੱਤੇ ਗੈਰ-ਜ਼ਿੰਮੇਦਾਰਾਂ ਵਿਵਹਾਰ ਕਰਨ ਕਰਕੇ ਕੇਸ ਦਰਜ ਕਰ ਲਿਆ ਹੈ।

ਦਰਅਸਲ ਕਨਿਕਾ ਕਪੂਰ ਉੱਤੇ ਇਹ ਇਲਜਾਮ ਲੱਗ ਰਿਹਾ ਸੀ ਕਿ ਜਦੋਂ ਉਹ ਵਿਦੇਸ਼ ਤੋਂ ਭਾਰਤ ਵਾਪਸ ਏਅਰਪੋਰਟ ਉੱਤੇ ਪਰਤੀ ਤਾਂ ਉਹ ਏਅਰਪੋਰਟ ਅਧਿਕਾਰੀਆਂ ਨੂੰ ਚਕਮਾ ਦੇ ਕੇ ਉੱਥੋਂ ਨਿਕਲ ਗਈ ਅਤੇ ਆਪਣੀ ਜਾਂਚ ਕਰਵਾਉਣਾ ਤੱਕ ਸਹੀ ਨਹੀਂ ਸਮਝਿਆ ਪਰ ਕਨਿਕਾ ਦਾ ਦਾਅਵਾ ਸੀ ਕਿ ਉਹ ਏਅਰਪੋਰਟ ਤੋਂ ਜਾਂਚ ਕਰਾਉਣ ਤੋਂ ਬਾਅਦ ਹੀ ਬਾਹਰ ਆਈ ਸੀ। ਹੁਣ ਲਖਨਊ ਦੇ ਸੀਐਮਓ ਨੇ ਉਨ੍ਹਾਂ ਵਿਰੁੱਧ ਧਾਰਾ 188,269 ਅਤੇ 270 ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕਨਿਕਾ ਲੰਡਨ  ਤੋਂ ਵਾਪਰ ਪਰਤਣ ਦੇ ਬਾਅਦ 14 ਮਾਰਚ ਨੂੰ ਸ਼ਹਿਰ ਦੇ ਵੱਡੇ ਹੋਟਲ ਵਿਚ ਆਯੋਜਿਤ ਇਕ ਪਾਰਟੀ ਵਿਚ ਵੀ ਸ਼ਾਮਲ ਹੋਈ ਸੀ ਉਸ ਪਾਰਟੀ ਵਿਚ ਭਾਜਪਾ ਦੇ ਸੰਸਦ ਮੈਂਬਰ ਦੁਸ਼ਯੰਤ ਸਿੰਘ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਯੂਪੀ ਸਰਕਾਰ ਦੇ ਕਈ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ ਸੀ। ਪਾਰਟੀ ਤੋਂ ਬਾਅਦ ਕਨਿਕਾ ਨੂੰ ਖਾਂਸੀ- ਬੁਖਾਰ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਉਸ ਦੇ ਬਲੱਡ ਸੈਂਪਲ ਜਾਂਚ ਲਈ ਭੇਜੇ ਗਏ ਜਿੱਥੇ ਉਨ੍ਹਾਂ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ। ਕੋਰੋਨਾ ਵਾਇਰਸ ਦੀ ਰਿਪੋਰਟ ਆਉਣ ਤੋਂ ਬਾਅਦ ਪੂਰੇ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਹੜਕੰਪ ਮੱਚ ਗਿਆ ਸੀ। ਪਾਰਟੀ ਵਿਚ ਸ਼ਾਮਲ ਹੋਣ ਵਾਲੀ ਰਾਜਸਥਾਨ ਦੀ ਸਾਬਕਾ ਸੀਐਮ ਅਤੇ ਐਪਮੀ ਦੁਸ਼ਯੰਤ ਸਿੰਘ ਵੀ ਬੀਤੇ ਦਿਨ ਸੈਲਫ ਆਈਸੋਲੇਟ ਹੋ ਗਏ ਹਨ।

LEAVE A REPLY