ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਕੋਰੋਨਾ ਵਾਇਰਸ ਹਰ ਦਿਨ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਹੁਣ ਮੰਤਰੀ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਰਹੇ ਹਨ। ਦਰਅਸਲ ਗ੍ਰਹਿ ਮੰਤਰੀ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਬੀਤੇ ਸ਼ਨੀਵਾਰ ਨੂੰ ਕੇਂਦਰ ਦੇ ਦੋ ਹੋਰ ਮੰਤਰੀ ਅਰਜੁਨ ਰਾਮ ਮੇਘਵਾਲ ਅਤੇ ਕੈਲਾਸ਼ ਚੌਧਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਦਰਅਸਲ ਉਦਯੋਗ ਅਤੇ ਸੰਸਦੀ ਮਾਮਲਿਆ ਦੇ ਰਾਜ ਮੰਤਰੀ ਅਰੁਜਨਾ ਰਾਮ ਮੇਘਵਾਲ ਨੇ ਆਪਣੇ ਕੋਰੋਨਾ ਸੰਕਰਮਿਤ ਹੋਣ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਕੋਰੋਨਾ ਦੇ ਸ਼ੁਰੂਆਤੀ ਲੱਛਣ ਆਉਣ ਉੱਤੇ ਮੈ ਟੈਸਟ ਕਰਵਾਇਆ ਅਤੇ ਪਹਿਲੀ ਜਾਂਚ ਨੈਗੇਟਿਵ ਆਉਣ ਤੋਂ ਬਾਅਦ ਅੱਜ ਦੂਜੀ ਜਾਂਚ ਪਾਜ਼ੀਟਿਵ ਆਈ ਹੈ। ਮੇਰੀ ਸਿਹਤ ਠੀਕ ਹੈ ਪਰ ਡਾਕਟਰਾਂ ਦੀ ਸਲਾਹ ਉੱਤੇ ਏਮਜ਼ ਵਿਚ ਭਰਤੀ ਹੋਇਆ ਹਾਂ। ਮੇਰੀ ਬੇਨਤੀ ਹੈ ਕਿ ਜੋ ਲੋਕ ਪਿਛਲੇ ਕੁੱਝ ਦਿਨਾਂ ਵਿਚ ਮੇਰੇ ਸੰਪਰਕ ਵਿਚ ਆਏ ਹਨ, ਕ੍ਰਿਪਾ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ”। ਦੱਸ ਦਈਏ ਕਿ ਕੇਂਦਰੀ ਮੰਤਰੀ ਮੇਘਵਾਲ ਹਾਲ ‘ਚ ਹੀ ਆਪਣੀ ਇਕ ਵੀਡੀਓ ਕਾਰਨ ਵਿਵਾਦਾਂ ਵਿਚ ਆ ਗਏ ਸਨ, ਜਿਸ ਵਿਚ ਉਨ੍ਹਾਂ ਨੇ ‘ਭਾਬੀਜੀ ਪਾਪੜ’ ਨਾਮ ਦੇ ਇਕ ਪਾਪੜ ਦਾ ਪ੍ਰਮੋਸ਼ਨ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਪਾਪੜ ਦੇ ਖਾਣ ਨਾਲ ਕੋਰੋਨਾ ਨਾਲ ਲੜਨ ਵਿਚ ਤਾਕਤ ਮਿਲਦੀ ਹੈ ਅਤੇ ਸਰੀਰ ਵਿਚ ਕੋਰੋਨਾ ਵਿਰੁੱਧ ਐਂਟੀਬਾਡੀ ਬਣਦੇ ਹਨ।

ਉੱਥੇ ਹੀ ਇਕ ਹੋਰ ਕੇਂਦਰੀ ਮੰਤਰੀ ਕੈਲਾਸ਼ ਚੋਧਰੀ ਨੇ ਵੀ ਕੋਰੋਨਾ ਸੰਕਰਮਿਤ ਹੋਣ ਦੇ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ”ਬੀਤੀ ਰਾਤ ਸ਼ੁਰੂਆਤੀ ਲੱਛਣ ਦਿੱਖਣ ਉੱਤੇ ਮੇਰੇ ਸਿਹਤ ਟੈਸਟ ਦੇ ਤਹਿਤ ਕੋਰੋਨਾ ਪਾਜ਼ੀਟਿਵ ਰਿਪੋਰਟ ਆਈ ਹੈ। ਕ੍ਰਿਪਾ ਕਰਕੇ ਬੀਤੇ ਕੁੱਝ ਦਿਨਾਂ ਤੋਂ ਮੇਰੇ ਨਾਲ ਸੰਪਰਕ ਵਿਚ ਆਏ ਸਾਰੇ ਮਿੱਤਰ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਆਪਣਾ ਟੈਸਟ ਕਰਵਾਓ। ਮੇਰੀ ਸਿਹਤ ਦੀ ਜਾਣਕਾਰੀ ਲੈਣ ਵਾਲੇ ਸਾਰੇ ਸ਼ੁਭਚਿੰਤਕਾ ਦਾ ਸ਼ੁਕਰਗੁਜਾਰ”।

LEAVE A REPLY