ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦੇਸ਼ਭਰ ਵਿੱਚ ਸਿੱਖ ਸ਼ਰਧਾਲੂਆਂ ਵੱਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿੱਖ ਸ਼ਰਧਾਲੂਆਂ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਦਾ ਉਤਸ਼ਾਹ ਦਿੱਲੀ ਦੀ ਸਿੱਖ ਸੰਗਤ ਵਿੱਚ ਦੇਖਣ ਨੂੰ ਮਿਲਿਆ।

delhi  ਇਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਅਨੋਖਾ ਲੰਗਰ ਲਗਾਇਆ। ਦੱਸ ਦਈਏ ਕਿ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਖੇ ਗੁਰਪੁਰਬ ਦੇ ਮੌਕੇ ਤੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਹਰ ਕੋਈ ਚਾਹੇ ਉਹ ਸਿੱਖ ਹੈ ਜਾਂ ਫਿਰ ਹਿੰਦੂ ਹਰ ਕਿਸੇ ਨੇ ਆਪਣੇ ਸਿਰਾਂ ਤੇ ਦਸਤਾਰ ਨੂੰ ਸਜਾਇਆ।

delhi

ਇਹਨਾਂ ਹੀ ਨਹੀਂ ਦਸਤਾਰਾਂ ਦਾ ਵਿਸ਼ੇਸ਼ ਲੰਗਰ ਵਿਦੇਸ਼ੀ ਨਾਗਰਿਕ ਦੇ ਵੀ ਖਿੱਚ ਦਾ ਕਾਰਨ ਬਣਇਆ ਤੇ ਉਹਨੇ ਵੀ ਆਪਣੇ ਸਿਰ ਤੇ ਦਸਤਾਰ ਨੂੰ ਸਜਵਾਈ। ਦੂਜੇ ਪਾਸੇ ਲੰਗਰ ਲਗਾ ਰਹੇ ਸਿੱਖ ਸੰਗਤਾਂ ਨੇ ਲੋਕਾਂ ਨੂੰ ਸਿੱਖ ਧਰਮ ਦੇ ਨਾਲ ਜੁੜਨ ਦਾ ਸਦੇਸ਼ ਦਿੱਤਾ।

LEAVE A REPLY