ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਕਸਰ ਹੀ ਇਸਲਾਮਿਕ ਦੇਸ਼ ਈਰਾਨ ਨੂੰ ਤਬਾਹੀ ਦੀਆਂ ਧਮਕੀਆਂ ਦੇਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਨੇਵੀ ਦੇ ਸੇਵਾਮੁਕਤ ਸਿਪਾਹੀ ਮਾਇਕਲ ਵਹਾਈਟ ਨੂੰ ਈਰਾਨ ਦੁਆਰਾ ਰਿਹਾਅ ਕਰਨ ਉੱਤੇ ਉਸ(ਈਰਾਨ)ਦਾ ਧੰਨਵਾਦ  ਕੀਤਾ ਹੈ। ਟਰੰਪ ਦੇ ਪ੍ਰਸ਼ਾਸਨ ਵਿਚ ਈਰਾਨ ਵੱਲੋਂ ਹਿਰਾਸਤ ਵਿਚ ਲਏ ਗਏ ਵਹਾਈਟ ਪਹਿਲੇ ਅਮਰੀਕੀ ਸਨ।

ਟਰੰਪ ਨੇ ਅੱਜ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਕਿਹਾ, ”ਇਹ ਵਿਖਾਉਂਦਾ ਹੈ ਕਿ ਇਕ ਸਮਝੌਤਾ ਸੰਭਵ ਹੈ। ਮੈ ਹੁਣੇ ਸਾਬਕਾ ਅਮਰੀਕੀ ਬੰਧਕ ਮਾਇਕਲ ਵਹਾਈਟ ਨਾਲ ਫੋਨ ਉੱਤੇ ਗੱਲ ਕੀਤੀ ਹੈ ਜੋ ਈਰਾਨ ਤੋਂ ਰਿਹਾਅ ਹੋਣ ਮਗਰੋਂ ਜ਼ੂਰੀ ਵਿਚ ਹਨ। ਉਹ ਜਲਦੀ ਹੀ ਅਮਰੀਕੀ ਜਹਾਜ਼ ਰਾਹੀਂ ਘਰ ਪਰਤ ਰਹੇ ਹਨ”। ਟਰੰਪ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ”ਸੰਯੁਕਤ ਰਾਜ ਅਮਰੀਕਾ ਲਈ ਜਦੋਂ ਤੋਂ ਮੈ ਅਹੁੱਦਾ ਸੰਭਾਲਿਆ ਹੈ, ਅਸੀ ਹੁਣ ਤੱਕ 40 ਤੋਂ ਵੱਧ ਅਮਰੀਕੀ ਬੰਧਕਾਂ ਅਤੇ ਨਜ਼ਰਬੰਦੀਆਂ ਨੂੰ ਘਰ ਲਿਆ ਚੁੱਕੇ ਹਨ। ਈਰਾਨ ਦਾ ਧੰਨਵਾਦ ਇਹ ਵਿਖਾਉਂਦਾ ਹੈ ਕਿ ਸਮਝੌਤਾ ਸੰਭਵ ਹੈ!”

ਉੱਥੇ ਹੀ ਕੈਦੀਆਂ ਦੀ ਅਦਲਾ-ਬਦਲੀ ਦੇ ਮੁੱਦੇ ਉੱਤੇ ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਨੇ ਟਵੀਟ ਕਰਦੇ ਹੋਏ ਕਿਹਾ, ”ਖੁਸ਼ੀ ਹੈ ਕਿ ਡਾਕਟਰ ਮਾਜਿਦ ਤਾਹੇਰੀ ਅਤੇ ਵਹਾਈਟ ਜਲਦ ਹੀ ਆਪਣੇ ਪਰਿਵਾਰਾਂ ਨਾਲ ਮਿਲਣਗੇ। ਪ੍ਰੋਫੈਸਰ ਸਾਇਰਸ ਅਸਗਰੀ ਵੀ ਬੁੱਧਵਾਰ ਨੂੰ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਮਿਲੇ। ਅਸੀ ਕੈਦੀਆਂ ਨਾਲ ਅਜਿਹਾ ਹੀ ਵਿਵਹਾਰ ਚਾਹੁੰਦੇ ਹਨ”। ਦਰਅਸਲ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੁਆਰਾ ਗਿਰਫ਼ਤਾਰ ਕੀਤੇ ਗਏ ਈਰਾਨੀ ਵਿਗਿਆਨਿਕ ਸਾਈਰਸ ਅਸਗਰੀ ਨੂੰ ਬੁੱਧਵਾਰ ਨੂੰ ਰਿਹਾਅ ਕੀਤਾ ਗਿਆ ਸੀ। ਦੱਸ ਦਈਏ ਕਿ ਪਿਛਲੇ ਸਮੇਂ ਵਿਚ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਬਹੁੱਤ ਹੀ ਤਣਾਅਪੂਰਨ ਰਹੇ ਬਣ ਰਹੇ ਹਨ। ਅਮਰੀਕਾ ਦੁਆਰਾ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਯੁੱਧ ਦੇ ਹਾਲਾਤ ਬਣ ਗਏ ਸਨ। ਅਮਰੀਕਾ ਨੇ ਈਰਾਨ ਉੱਤੇ ਪਹਿਲਾਂ ਹੀ ਕਈ ਤਰ੍ਹਾ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਜਿਸ ਕਰਕੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਹਮੇਸ਼ਾ ਖਟਾਸ ਬਣੀ ਰਹਿੰਦੀ ਹੈ।

LEAVE A REPLY