ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੋਰੋਨਾ ਸੰਕਟ ਵਿਚਾਲੇ ਭਾਰਤੀ ਰੇਲਵੇ ਨੇ ਟਰੇਨ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦਰਅਸਲ ਰੇਲਵੇ 1 ਜੂਨ ਤੋਂ ਰੋਜ਼ਾਨਾ ਲਈ 200 ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਨ੍ਹਾਂ 200 ਟਰੇਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਜਿਸ ਲਈ ਅੱਜ ਵੀਰਵਾਰ 10 ਵਜੇ ਤੋਂ ਆਨਲਾਈਨ ਟਿਕਟ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਰੇਲਵੇ ਨੇ ਕੇਵਲ ਨਾਨ ਏਸੀ ਟਰੇਨਾਂ ਚਲਾਉਣ ਦੀ ਗੱਲ ਆਖੀ ਸੀ ਪਰ ਹੁਣ ਇਨ੍ਹਾਂ ਵਿਚ ਏਸੀ ਅਤੇ ਜਨਰਲ ਡੱਬੇ ਵੀ ਹੋਣਗੇ।

ਟਰੇਨਾਂ ਲਈ ਯਾਤਰਾ ਦੇ ਨਿਯਮ

ਟਰੇਨਾਂ ਦੇ ਲਈ ਟਿਕਟ ਬੁਕਿੰਗ ਕੇਵਲ ਆਈਆਰਸੀਟੀਸੀ(IRCTC) ਦੀ ਅਧਿਕਾਰਕ ਵੈਬਸਾਈਟ ਦੇ ਜਰੀਏ ਆਨਲਾਈਨ ਹੋਵੇਗੀ। ਰੇਲਵੇ ਸਟੇਸ਼ਨਾਂ ਉੱਤੇ ਮੌਜ਼ੂਦ ਟਿਕਟ ਕਾਊਂਟਰ ਬੰਦ ਰਹਿਣਗੇ। ਪੇਸ਼ਗੀ ਰਿਜ਼ਰਵੇਸ਼ਨ (ARP) ਦੀ ਮਿਆਦ ਵੱਧ ਤੋਂ ਵੱਧ 30 ਦਿਨ ਹੋਵੇਗੀ ਭਾਵ ਯਾਤਰੀ ਯਾਤਰਾ ਲਈ 200 ਟਰੇਨਾਂ ਵਾਸਤੇ ਟਿਕਟ ਬੁਕਿੰਗ 30 ਦਿਨਾਂ ਤੋਂ ਪਹਿਲਾਂ ਜਾਂ 30 ਦਿਨਾਂ ਅੰਦਰ ਕਰਵਾ ਸਕਣਗੇ। ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ‘ਤੇ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਪੂਰੀ ਤਰ੍ਹਾ ਸਿਹਤਮੰਦ ਯਾਤਰੀ ਹੀ ਟਰੇਨ ਵਿਚ ਯਾਤਰਾ ਕਰ ਪਾਉਣਗੇ। ਸਟੇਸ਼ਨ ਉੱਤੇ ਥਰਮਲ ਸਕਰੀਨਿੰਗ ਦੀ ਸਹੂਲਤ ਲਈ ਯਾਤਰੀਆਂ ਨੂੰ ਲਗਭਗ 90 ਮਿੰਟ ਪਹਿਲਾਂ ਸਟੇਸ਼ਨ ਪਹੁੰਚਣਾ ਪਵੇਗਾ। ਕੇਵਲ ਕਨਫਰਮ ਟਿਕਟ ਵਾਲੇ ਯਾਤਰੀ ਨੂੰ ਹੀ ਰੇਲਵੇ ਸਟੇਸ਼ਨ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਸਾਰੇ ਯਾਤਰੀਆਂ ਨੂੰ ਯਾਤਰਾ ਦੌਰਾਨ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਖਾਸ ਤੌਰ ‘ਤੇ ਰੱਖਿਆ ਜਾਵੇਗਾ। ਯਾਤਰਾ ਪੂਰੀ ਕਰਕੇ ਸਟੇਸ਼ਨ ‘ਤੇ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ ਸੂਬੇ ਤੇ ਕੇਂਦਰ ਸਾਸ਼ਤਿ ਪ੍ਰਦੇਸ਼ਾਂ ਦੁਆਰਾ ਬਣਾਏ ਗਏ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰਨੀ ਹੋਵੇਗੀ। ਕਿਸੇ ਵੀ ਪ੍ਰਕਾਰ ਦੇ ਭੋਜਨ ਦਾ ਪੈਸਾ ਕਿਰਾਏ ਵਿਚ ਸ਼ਾਮਲ ਨਹੀਂ ਹੋਵੇਗਾ। ਖਾਣੇ ਦੀ ਬੁਕਿੰਗ ਲਈ ਪ੍ਰੀ-ਪੇਡ ਦੀ ਸਹੂਲਤ ਦਿੱਤੀ ਜਾਵੇਗੀ ਰੇਲਵੇ ਸਟੇਸ਼ਨ ਉੱਤੇ ਸਾਰੇ ਸਟੋਲ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ ਟਰੇਨ ਦੇ ਅੰਦਰ ਚਾਦਰ ਅਤੇ ਕੰਬਲ ਆਦਿ ਉੱਪਲਬਧ ਨਹੀਂ ਹੋਣਗੇ। ਯਾਤਰੀ ਯਾਤਰਾ ਲਈ ਆਪਣੀ ਚਾਦਰ ਖੁਦ ਲੈ ਕੇ ਆਉਣਗੇ।

LEAVE A REPLY