ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਸਰਕਾਰ ਨੇ ਸੂਬੇ ਵਿਚ ਪਬਲਿਕ ਟਰਾਂਸਪੋਰਟ ਉੱਤੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇ ਕੇ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਸੀ ਅਤੇ ਅੱਜ ਤੋਂ ਰਾਜ ਟਰਾਂਸਪੋਰਟ ਅੰਡਟੇਕਿੰਗ ਬੱਸਾਂ ਵੱਡੇ ਸ਼ਹਿਰਾਂ ਅਤੇ ਜਿਲ੍ਹਾ ਹੈੱਡਕੁਆਰਟਰਾਂ ਦਰਮਿਆਨ ਪੁਆਇੰਟ ਤੋਂ ਪੁਆਇੰਟ ਤੱਕ ਚੋਣਵੇ ਰੂਟਾਂ ‘ਤੇ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਨ੍ਹਾਂ ਬੱਸਾਂ ਵਿਚ 50 ਫ਼ੀਸਦੀ ਯਾਤਰੀ ਹੀ ਸਫ਼ਰ ਕਰ ਸਕਣਗੇ।ਆਓ ਤੁਹਾਨੂੰ ਦੱਸਦੇ ਹਾਂ ਕਿ ਅੱਜ ਕਿਹੜੇ-ਕਿਹੜੇ ਰੂਟਾਂ ਤੇ ਬੱਸਾਂ ਚੱਲ ਰਹੀਆਂ ਹਨ।

 1. ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ
 2. ਜਲੰਧਰ-ਅੰਬਾਲਾ ਕੈਂਟ
 3. ਬਠਿੰਡਾ-ਅੰਮ੍ਰਿਤਸਰ
 4.  ਜਲੰਧਰ-ਨੂਰਮਹਿਲ
 5. ਅੰਮ੍ਰਿਤਸਰ-ਡੇਰਾ ਬਾਬਾ ਨਾਨਕ
 6. ਹੁਸ਼ਿਆਰਪੁਰ-ਟਾਂਡਾ
 7.  ਜਗਰਾਓਂ-ਰਾਏਕੋਟ
 8. ਮੁਕਤਸਰ-ਬਠਿੰਡਾ
 9. ਫਿਰੋਜ਼ਪੁਰ-ਮੁਕਤਸਰ
 10.  ਬੁਢਲਾਡਾ-ਰਤੀਆ
 11. ਫਿਰੋਜ਼ਪੁਰ-ਫਾਜ਼ਿਲਕਾ
 12. ਫਰੀਦਕੋਟ-ਲੁਧਿਆਣਾ-ਚੰਡੀਗੜ੍ਹ
 13.  ਬਰਨਾਲਾ-ਸਿਰਸਾ
 14.  ਲੁਧਿਆਣਾ-ਜਲੰਧਰ-ਅੰਮ੍ਰਿਤਸਰ
 15. ਗੋਇੰਦਵਾਲ ਸਾਹਿਬ-ਪੱਟੀ
 16.  ਹੁਸ਼ਿਆਰਪੁਰ-ਨੰਗਲ
 17.  ਅਬੋਹਰ-ਬਠਿੰਡਾ-ਸਰਦੂਲਗੜ੍ਹ
 18.  ਲੁਧਿਆਣਾ-ਸੁਲਤਾਨਪੁਰ
 19.  ਫਗਵਾੜਾ-ਨਕੋਦਰ
 20. ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ-ਬਠਿੰਡਾ
 21. ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ
 22. ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਸ਼ਹਿਰ
 23. ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ
 24. ਚੰਡੀਗੜ੍ਹ-ਅੰਬਾਲਾ
 25. ਚੰਡੀਗੜ੍ਹ-ਨੰਗਲ ਵਾਇਆ ਰੋਪੜ
 26. ਬਠਿੰਡਾ-ਮੋਗਾ-ਹੁਸ਼ਿਆਰਪੁਰ
 27. ਲੁਧਿਆਣਾ-ਮਲੇਰਕੋਟਲਾ-ਪਾਤੜਾਂ
 28. ਅਬੋਹਰ-ਮੋਗਾ-ਮੁਕਤਸਰ-ਜਲੰਧਰ
 29. ਪਟਿਆਲਾ ਮਾਨਸਾ-ਮਲੋਟ                                                                                                                                  ਕੋਰੋਨਾ ਦੇ ਮੱਦੇਨਜ਼ਰ ਬੱਸਾਂ ‘ਚ ਸਫ਼ਰ ਦੌਰਾਨ ਖਾਸ ਸਾਵਧਾਨੀਆਂ ਵਰਤਣ ਦੇ ਹੁਕਮ ਦਿੱਤੇ ਗਏ ਹਨ। ਜਿਸ ਤਹਿਤ ਬੱਸਾਂ ਨੂੰ ਪੂਰੀ ਤਰ੍ਹਾ ਸੈਨਾਟਾਈਜ਼ ਕੀਤਾ ਜਾਵੇਗਾ। ਬੱਸਾਂ ਵਿਚ ਡਰਾਇਵਰ-ਕੰਡਕਟਰਾਂ ਤੇ ਯਾਤਰੀਆਂ ਵਿਚਾਲੇ ਫਾਸਲਾਂ ਰੱਖਣਾ ਲਾਜ਼ਮੀ ਹੋਵੇਗਾ ਅਤੇ ਡਰਾਇਵਰ ਦਾ ਵੱਖਰਾ ਕੈਬਿਨ ਬਣਾਇਆ ਜਾਵੇਗਾ। ਯਾਤਰੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬੱਸਾਂ ‘ਚ ਦਾਖਲ ਹੋਣ ਦੀ ਆਗਿਆ ਹੋਵੇਗੀ। ਸਮਾਜਿਕ ਦੂਰੀ ਨੂੰ ਬੱਸ ਦੇ ਅੰਦਰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਤਿੰਨ ਸੀਟਰ ਵਾਲੀ ਸੀਟ ਉੱਤੇ ਦੋ ਯਾਤਰੀ ਬੈਠ ਸਕਣਗੇ ਅਤੇ ਦੋ ਸੀਟਰ ਵਾਲੀ ਸੀਟ ਤੇ ਕੇਵਲ ਇਕ ਯਾਤਰੀ ਬੈਠ ਸਕੇਗਾ। ਸਵਾਰੀਆਂ ਦੇ ਨਾਲ-ਨਾਲ ਡਰਾਇਵਰਾਂ ਤੇ ਕਡੰਕਟਰਾਂ ਨੂੰ ਵੀ ਮਾਸਕ ਪਹਿਣਨਾ ਜ਼ਰੂਰੀ ਹੋਵੇਗਾ ।

LEAVE A REPLY