ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਭਾਰਤੀ ਰੇਲਵੇ ਨੇ 1 ਜੂਨ ਤੋਂ ਰੋਜ਼ਾਨਾ 200 ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਲਈ ਹੁਣ ਰੇਲ ਮੰਤਰਾਲੇ ਨੇ ਰੇਲ ਟਿਕਟਾਂ ਦੀ ਬੁਕਿੰਗ ਨੂੰ ਹੋਰ ਵੀ ਆਸਾਨ ਬਣਾਉਣ ਦਾ ਫੈਸਲਾ ਕੀਤਾ ਹੈ। ਦਰਅਸਲ ਪਹਿਲਾਂ ਟਿਕਟ ਦੀ ਬੁਕਿੰਗ ਕੇਵਲ ਆਨਲਾਈਨ ਆਈਆਰਸੀਟੀਸੀ ਦੀ ਵੈਬਸਾਈਟ ਤੇ ਮੋਬਾਈਲ ਐਪ ਦੇ ਜਰੀਏ ਹੀ ਕੀਤੀ ਜਾ ਸਕਦੀ ਸੀ ਪਰ ਹੁਣ ਟਿਕਟ ਬੁੱਕ ਕਰਵਾਉਣ ਲਈ ਕਈ ਰਾਹ ਖੋਲ੍ਹ ਦਿੱਤੇ ਗਏ ਹਨ ।

Booked Train Tickets from Wrong Boarding Station? IRCTC Has A Solution

ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਯਾਤਰੀ ਹੁਣ ਇਕ ਜੂਨ ਤੋਂ ਚੱਲਣ ਵਾਲੀ 200 ਟਰੇਨਾਂ ਵਾਸਤੇ ਵੈਬਸਾਈਟ ਤੇ ਮੋਬਾਇਲ ਐਪ ਤੋਂ ਇਲਾਵਾ ਰੇਲਵੇ ਸਟੇਸ਼ਨ ਦੇ ਕਾਊਂਟਰ, ਪੋਸਟ ਆਫਿਸ, ਯਾਤਰੀ ਟਿਕਟ ਸਹੂਲਤ ਕੇਂਦਰ, ਆਈਆਰਸੀਟੀਸੀ ਦੇ ਅਧਿਕਾਰਕ ਏਜੰਟ, ਪੈਸੇਂਜਰ ਰਿਜਰਵੇਸ਼ਨ ਸਿਸਟ ਅਤੇ ਕਾਮਨ ਸਰਵਿਸ ਸੈਂਟਰ ਤੋਂ ਵੀ ਟਿਕਟ ਬੁੱਕ ਕਰਵਾ ਸਕਣਗੇ। ਕਾਮਨ ਸਰਵਿਸ ਸੈਂਟਰ ਉਨ੍ਹਾਂ ਸਥਾਨਾਂ ਉੱਤੇ ਹੁੰਦੇ ਹਨ ਜਿੱਥੇ ਕੰਪਿਊਟਰ ਅਤੇ ਇੰਟਰਨੈੱਟ ਦੀ ਉੱਪਲਬਧਤਾ ਬਹੁਤ ਘੱਟ ਹੁੰਦੀ ਹੈ। ਇਨ੍ਹਾਂ ਮਾਧਿਅਮਾਂ ਰਾਹੀਂ ਟਿਕਟ ਬੁਕਿੰਗ ਦੀ ਸਹੂਲਤ ਅੱਜ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਵੇਗੀ। ਹਾਲਾਂਕਿ ਰੇਲਵੇ ਦਾ ਕਹਿਣਾ ਹੈ ਕਿ ਅਜੇ ਕੁੱਝ ਹੀ ਸਟੇਸ਼ਨਾਂ ਉੱਤੇ ਕਾਊਂਟਰ ਖੋਲ੍ਹੇ ਜਾਣਗੇ ਅਤੇ ਹੋਲੀ-ਹੋਲੀ ਇਨ੍ਹਾਂ ਦੀ ਸੰਖਿਆਂ ਨੂੰ ਵਧਾ ਦਿੱਤਾ ਜਾਵੇਗਾ। ਯਾਤਰੀ ਇਨ੍ਹਾਂ ਸਾਰੇ ਕਾਊਂਟਰਾਂ ਤੋਂ ਟਿਕਟ ਬੁੱਕ ਕਰਵਾਉਣ ਦੇ ਨਾਲ ਇਨ੍ਹਾਂ ਨੂੰ ਕੈਂਸਿਲ ਵੀ ਕਰਵਾ ਸਕਦਾ ਹਨ ਪਰ ਟਿਕਟ ਦੀ ਬੁਕਿੰਗ ਦੌਰਾਨ ਯਾਤਰੀਆਂ ਨੂੰ ਸਮਾਜਿਕ ਦੂਰੀ ਦਾ ਖਿਆਲ ਖਾਸ ਤੌਰ ‘ਤੇ ਰੱਖਣਾ ਹੋਵੇਗਾ ਨਾਲ ਹੀ ਮੂੰਹ ‘ਤੇ ਮਾਸਕ ਪਹਿਣਨਾ ਲਾਜ਼ਮੀ ਹੋਵੇਗਾ। ਰੇਲਵੇ ਅਨੁਸਾਰ ਟਿਕਟ ਬੁਕਿੰਗ 30 ਦਿਨਾਂ ਤੋਂ ਪਹਿਲਾਂ ਜਾਂ 30 ਦਿਨਾਂ ਅੰਦਰ ਕਰਵਾਈ ਜਾ ਸਕੇਗੀ। ਸਾਰੇ ਯਾਤਰੀਆਂ ਦੀ ਲਾਜ਼ਮੀ ਤੌਰ ਤੇ ਡਾਕਟਰੀ ਜਾਂਚ ਕੀਤੀ ਜਾਵੇਗੀ ਅਤੇ ਪੂਰੀ ਤਰ੍ਹਾ ਸਿਹਤਮੰਦ ਯਾਤਰੀ ਹੀ ਟਰੇਨ ਵਿਚ ਯਾਤਰਾ ਕਰ ਪਾਉਣਗੇ। ਇਸ ਤੋਂ ਇਲਾਵਾ ਕੋਰੋਨਾ ਸੰਕਟ ਦੇ ਮੱਦੇਨਜ਼ਰ ਰੇਲਵੇ ਨੇ ਪਹਿਲੀ ਵਾਰ ਜਨਰਲ ਕੋਚ ਵਿਚ ਵੀ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਹੈ। ਭਾਵ ਹੁਣ ਉਹੀ ਯਾਤਰੀ ਜਨਰਲ ਕੋਚ ਵਿਚ ਸਫ਼ਰ ਕਰ ਪਾਉਣਗੇ ਜਿਨ੍ਹਾਂ ਕੋਲ ਕਨਫਰਮ ਟਿਕਟ ਹੋਵੇਗੀ।

LEAVE A REPLY