ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ਵਿਚ ਸਰਹੱਦ ਉੱਤੇ ਤਣਾਅ ਲਗਾਤਾਰ ਵੱਧ ਰਿਹਾ ਹੈ। ਫੌਜੀ ਤੋਂ ਲੈ ਕੇ ਡਿਪਲੋਮੈਟਿਕ ਤਰੀਕੇ ਨਾਲ ਤਣਾਅ ਨੂੰ ਘਟਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਇਸ ਦਾ ਵੀ ਕੋਈ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੈ ਜਿਸ ਦਾ ਕਾਰਨ ਇਹ ਹੈ ਕਿ ਪਿਛਲੇ 20 ਦਿਨਾਂ ਵਿਚ ਐਲਏਸੀ ਉੱਤੇ ਦੋਵਾਂ ਦੇਸ਼ਾਂ ਵਿਚਾਲੇ ਘੱਟੋਂ-ਘੱਟ ਤਿੰਨ ਵਾਰ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।

ਖਬਰ ਏਜੰਸੀ ਏਐਨਆਈ ਨੂੰ ਸੈਨਾ ਦੇ ਸੂਤਰਾਂ ਨੇ ਦੱਸਿਆ ਹੈ ਕਿ ”ਪਹਿਲੀ ਘਟਨਾ 29 ਤੋਂ 31 ਅਗਸਤ ਵਿਚਾਲੇ ਉਦੋਂ ਹੋਈ, ਜਦੋਂ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਦੀ ਪੈਂਗੌਗ ਤਸੋ ਝੀਲ ਦੇ ਦੱਖਣੀ ਕਿਨਾਰੇ ਦੇ ਇਲਾਕੇ ਵਿਚ ਸਥਿਤ ਉੱਚਾਈ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼  ਨੂੰ ਅਸਫਲ ਕਰ ਦਿੱਤਾ। ਉੱਥੇ ਹੀ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਦੂਜੀ ਫਾਇਰਿੰਗ ਦੀ ਘਟਨਾ ਸੱਤ ਸਤੰਬਰ ਨੂੰ ਮੁਖਪਾਰੀ ਚੋਟੀ ਦੇ ਕੋਲ ਵਾਪਰੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਤੀਜੀ ਘਟਨਾ ਅੱਠ ਸਤੰਬਰ ਨੂੰ ਪੈਂਗੌਗ ਤਸੋ ਝੀਲ ਦੇ ਉੱਤਰੀ ਕਿਨਾਰੇ ਉੱਤੇ ਹੋਈ ਸੀ। ਇਸ ਵਿਚ ਦੋਵਾਂ ਪੱਖਾਂ ਦੇ ਸੈਨਿਕਾਂ ਨੇ 100 ਰਾਊਂਡ ਤੋਂ ਵੱਧ ਫਾਇਰਿੰਗ ਕੀਤੀ ਸੀ। ਇੰਨੀ ਵੱਡੀ ਸੰਖਿਆਂ ਵਿਚ ਗੋਲੀਬਾਰੀ ਇਸ ਲਈ ਹੋਈ ਕਿਉਂਕਿ ਚੀਨੀ ਸੈਨਿਕ ਬਹੁਤ ਹਮਲਾਵਰ ਤਰੀਕੇ ਨਾਲ ਵਿਵਹਾਰ ਕਰ ਰਹੇ ਸਨ ਜਿਸ ਦਾ ਭਾਰਤੀ ਫੌਜ ਵੱਲੋਂ ਵੀ ਮੂੰਹਤੋੜ ਜਵਾਬ ਦਿੱਤਾ ਗਿਆ।

ਦੱਸ ਦਈਏ ਕਿ ਸੀਮਾ ਵਿਵਾਦ ਨੂੰ ਲੈ ਕੇ ਭਾਰਤ ਨੇ ਚੀਨ ਦੇ ਸਾਹਮਣੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਸਰਹੱਦਾਂ ਦੀ ਪ੍ਰਭੂਸੱਤਾ ਦੇ ਨਾਲ ਕਿਸੇ ਵੀ ਕੀਮਤ ਉੱਤੇ ਸਮਝੌਤਾ ਨਹੀਂ ਕੀਤਾ ਜਾਵੇਗਾ। ਭਾਰਤ ਦੇ ਵਿਦੇਸ਼ ਮੰਤਰੀ ਐਸਜੈਸ਼ੰਕਰ ਕਹਿ ਚੁੱਕੇ ਹਨ ਕਿ ਸੀਮਾ ਵਿਵਾਦ ਦਾ ਅਸਰ ਸਪੱਸ਼ਟ ਤੌਰ ਉੱਤੇ ਚੀਨ ਨਾਲ ਸਧਾਰਨ ਸੰਬੰਧਾਂ ਉੱਤੇ ਵੀ ਪਵੇਗਾ।

LEAVE A REPLY