ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਗਲੇ ਮਹੀਨੇ ਦੁਬਈ ਦੇ ਵਿਚ ਸ਼ੁਰੂ ਹੋਣ ਜਾ ਰਹੇ ਆਈਪੀਐਲ 2020 ਦੇ ਲਈ ਬੀਸੀਸਆਈ ਨੂੰ ਆਪਣਾ ਟਾਈਟਲ ਸਪਾਂਸਰ ਮਿਲ ਗਿਆ ਹੈ। ਦਰਅਸਲ ਡ੍ਰੀਮ ਇਲੈਵਨ (Dream-11) ਆਈਪੀਐਲ ਦੇ 13ਵੇਂ ਸੀਜਨ ਦੇ ਲਈ ਟਾਈਟਲ ਸਪਾਂਸਰ ਹੋਵੇਗੀ ਅਤੇ ਉਸ ਨੇ 222 ਕਰੋੜ ਰੁਪਏ ਦੀ ਬੋਲੀ ਲਗਾ ਕੇ ਇਹ ਅਧਿਕਾਰ ਹਾਸਲ ਕੀਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਆਈਪੀਐਲ ਦੀ ਮੁੱਖ ਸਪਾਂਸਰ ਬਣਨ ਦੀ ਦੌੜ ਵਿਚ ਅਨਅਕੈਡਮੀ, ਟਾਟਾ ਅਤੇ ਬਾਯਜੂ ਵੀ ਸ਼ਾਮਲ ਸਨ। ਅਨਅਕੈਡਮੀ ਨੇ 210 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਜਦਕਿ ਟਾਟਾ ਨੇ 180 ਅਤੇ ਬਾਯਜੂ ਨੇ 125 ਕਰੋੜ ਰੁਪਏ ਦੀ ਪਰ ਡ੍ਰੀਮ ਇਲੈਵਨ ਨੇ 222 ਕਰੋੜ ਰੁਪਏ ਦੀ ਬੋਲੀ ਲਗਾ ਕੇ ਟਾਈਟਲ ਸਪਾਂਸਰਸ਼ਿਪ ਦੇ ਅਧੀਕਾਰ ਖਰੀਦ ਲਏ ਹਨ। ਦੱਸ ਦਈਏ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਨੇ ਆਈਪੀਐਲ 2020 ਦੇ ਲਈ ਚਾਈਨਿਜ਼ ਮੋਬਾਇਲ ਕੰਪਨੀ ਵੀਵੋ(VIVO) ਦੇ ਨਾਲ ਇਸ ਸਾਲ ਵਾਸਤੇ ਆਪਣਾ ਕਰਾਰ ਖਤਮ ਕਰ ਲਿਆ ਸੀ । ਵੀਵੋ ਨੇ 2,199 ਕਰੋੜ ਰੁਪਏ ਦੀ ਵੱਡੀ ਬੋਲੀ ਨਾਲ ਪੰਜ ਸਾਲ(2018-2022) ਦੇ ਲਈ ਇੰਡੀਅਨ ਪ੍ਰੀਮਿਅਰ ਲੀਗ ਦੇ ਟਾਇਟਲ ਸਪਾਂਸਰਸ਼ਿਪਅਧਿਕਾਰ ਹਾਸਲ ਕੀਤੇ ਸਨ। ਇਸ ਕਰਾਰ ਦੇ ਤਹਿਤ ਬੀਸੀਸੀਆਈ ਨੂੰ ਸਲਾਨਾ 440 ਕਰੋੜ ਰੁਪਏ ਮਿਲਦੇ ਸਨ ਖੈਰ ਹੁਣ ਇਹ ਸਾਂਝੇਦਾਰੀ ਖਤਮ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਵਾਰ- ਵਾਰ ਮੁਲਤਵੀ ਹੋਏ ਆਈਪੀਐਲ ਦੇ ਸੀਜ਼ਨ 13 ਦੀ ਸ਼ੁਰੂਆਤ 19 ਸਤੰਬਰ ਤੋਂ ਯੂਏਈ ਵਿਚ ਹੋਣ ਜਾ ਰਹੀ ਹੈ ਅਤੇ ਟੂਰਨਾਮੈਂਟ ਦਾ ਫਾਇਨਲ ਮੈਚ 8 ਨਵੰਬਰ ਨੂੰ ਖੇਡਿਆ ਜਾਵੇਗਾ ਤੇ ਇਸ ਵਾਰ ਆਈਪੀਐਲ 51 ਦਿਨ ਚੱਲੇਗਾ। ਇਸ ਸੀਜ਼ਨ ਵਿਚ ਇਕ ਦਿਨ ਅੰਦਰ ਦੋ ਮੈਚ ਖੇਡੇ ਜਾਣਗੇ।

LEAVE A REPLY