ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2247 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 99,930 ਹੋ ਗਈ ਹੈ। ਉੱਥੇ ਹੀ 2811 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 47 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸੋਮਵਾਰ ਨੂੰ ਲੁਧਿਆਣਾ ਤੋਂ 245, ਜਲੰਧਰ ਤੋਂ 221, ਅੰਮ੍ਰਿਤਸਰ ਤੋਂ 255, ਪਟਿਆਲਾ ਤੋਂ 151, ਮੁਹਾਲੀ ਤੋਂ 233, ਸੰਗਰੂਰ ਤੋਂ 71, ਬਠਿੰਡਾ ਤੋਂ 149, ਗੁਰਦਾਸਪੁਰ ਤੋਂ 101, ਫਿਰੋਜ਼ਪੁਰ 249, ਮੋਗਾ ਤੋਂ 21, ਹੁਸ਼ਿਆਰਪੁਰ ਤੋਂ 87, ਪਠਾਨਕੋਟ ਤੋਂ 56, ਬਰਨਾਲਾ ਤੋਂ 13, ਫਤਿਹਗੜ੍ਹ ਸਾਹਿਬ ਤੋਂ 21, ਕਪੂਰਥਲਾ ਤੋਂ 38, ਫਰੀਦਕੋਟ ਤੋਂ 51, ਤਰਨਤਾਰਨ ਤੋਂ 36, ਰੋਪੜ ਤੋਂ 47, ਫਾਜ਼ਿਲਕਾ ਤੋਂ 65, ਨਵਾਂਸ਼ਹਿਰ ਤੋਂ 38, ਮੁਕਤਸਰ ਸਾਹਿਬ ਤੋਂ 65 ਅਤੇ ਮਾਨਸਾ ਤੋਂ 34 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 370, ਜਲੰਧਰ ਵਿਚ 141, ਪਟਿਆਲਾ ਵਿਚ 182, ਅੰਮ੍ਰਿਤਸਰ ਵਿਚ 242, ਮੁਹਾਲੀ ਵਿਚ 579, ਗੁਰਦਾਸਪੁਰ ਵਿਚ 154, ਬਠਿੰਡਾ ਵਿਚ 92, ਹੁਸ਼ਿਆਰਪੁਰ ਵਿਚ 243, ਸੰਗਰੂਰ ਵਿਚ 62, ਪਠਾਨਕੋਟ ਵਿਚ 73,ਫਿਰੋਜ਼ਪੁਰ ਵਿਚ 36, ਕਪੂਰਥਲਾ ਵਿਚ 131, ਫਰੀਦਕੋਟ ਵਿਚ 57, ਮੁਕਤਸਰ ਸਾਹਿਬ ਵਿਚ 75, ਫਾਜ਼ਿਲਕਾ ਵਿਚ 56, ਫਤਿਹਗੜ੍ਹ ਸਾਹਿਬ ਵਿਚ 35, ਬਰਨਾਲਾ ਵਿਚ 12,ਤਰਨਤਾਰਨ ਵਿਚ 111, ਮਾਨਸਾ ਵਿਚ 41 ਅਤੇ ਨਵਾਂਸ਼ਹਿਰ ਵਿਚ 119 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 75,409 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 9,ਜਲੰਧਰ ਵਿਚ 7, ਲੁਧਿਆਣਾ ਵਿਚ 5, ਪਠਾਨਕੋਟ ਵਿਚ 5, ਕਪੂਰਥਲਾ ਵਿਚ 4, ਪਟਿਆਲਾ ਵਿਚ 4, ਬਠਿੰਡਾ ਵਿਚ 2, ਹੁਸ਼ਿਆਰਪੁਰ ਵਿਚ 2, ਮੋਗਾ ਵਿਚ 2, ਸੰਗਰੂਰ ਵਿਚ 2, ਫਰੀਦਕੋਟ ਵਿਚ 1, ਫਤਿਹਗੜ੍ਹ ਸਾਹਿਬ ਵਿਚ 1, ਫਿਰੋਜ਼ਪੁਰ ਵਿਚ 1, ਮੁਕਤਸਰ ਸਾਹਿਬ ਵਿਚ 1 ਅਤੇ ਰੋਪੜ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2860 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 21661 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-16484, ਠੀਕ ਹੋਏ-14351, ਮੌਤਾਂ-668

ਜਲੰਧਰ –ਕੁੱਲ ਕੇਸ – 11574, ਠੀਕ ਹੋਏ -8919, ਮੌਤਾਂ-323

ਪਟਿਆਲਾ-ਕੁੱਲ ਕੇਸ-10515, ਠੀਕ ਹੋਏ-8117, ਮੌਤਾਂ-286

ਮੁਹਾਲੀ – ਕੁੱਲ ਕੇਸ – 8911, ਠੀਕ ਹੋਏ –6159, ਮੌਤਾਂ–147

ਅੰਮ੍ਰਿਤਸਰ- ਕੁੱਲ ਕੇਸ-8425, ਠੀਕ ਹੋਏ- 6334, ਮੌਤਾਂ-306

ਗੁਰਦਾਸਪੁਰ- ਕੁੱਲ ਕੇਸ-5085, ਠੀਕ ਹੋਏ-3887, ਮੌਤਾਂ-106

ਬਠਿੰਡਾ- ਕੁੱਲ ਕੇਸ-5036, ਠੀਕ ਹੋਏ-3227, ਮੌਤਾਂ-88

ਸੰਗਰੂਰ ਕੁੱਲ ਕੇਸ-3247, ਠੀਕ ਹੋਏ-2551, ਮੌਤਾਂ-129

ਹੁਸ਼ਿਆਰਪੁਰ- ਕੁੱਲ ਕੇਸ-3806, ਠੀਕ ਹੋਏ-2852, ਮੌਤਾਂ-120

ਫ਼ਿਰੋਜ਼ਪੁਰ – ਕੁੱਲ ਕੇਸ-3510, ਠੀਕ ਹੋਏ-2412, ਮੌਤਾਂ-86

ਪਠਾਨਕੋਟ- ਕੁੱਲ ਕੇਸ-2995, ਠੀਕ ਹੋਏ-1975, ਮੌਤਾਂ-56

ਕਪੂਰਥਲਾ-ਕੁੱਲ ਕੇਸ-2615, ਠੀਕ ਹੋਏ-1910, ਮੌਤਾਂ-121

ਫਰੀਦਕੋਟ- ਕੁੱਲ ਕੇਸ-2405, ਠੀਕ ਹੋਏ-1787, ਮੌਤਾਂ-38

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-2135, ਠੀਕ ਹੋਏ-1445, ਮੌਤਾਂ-30

ਮੋਗਾ- ਕੁੱਲ ਕੇਸ-2026, ਠੀਕ ਹੋਏ-1527, ਮੌਤਾਂ-58

ਫਾਜ਼ਿਲਕਾ ਕੁੱਲ ਕੇਸ-1880, ਠੀਕ ਹੋਏ-1323, ਮੌਤਾਂ-27

ਫਤਿਹਗੜ੍ਹ ਸਾਹਿਬ- ਕੁੱਲ ਕੇਸ-1710, ਠੀਕ ਹੋਏ-1349, ਮੌਤਾਂ-74

ਬਰਨਾਲਾ ਕੁੱਲ ਕੇਸ-1679, ਠੀਕ ਹੋਏ-1221, ਮੌਤਾਂ-37

ਰੋਪੜ- ਕੁੱਲ ਕੇਸ-1733, ਠੀਕ ਹੋਏ-1092, ਮੌਤਾਂ-53

ਤਰਨਤਾਰਨ ਕੁੱਲ ਕੇਸ-1438, ਠੀਕ ਹੋਏ-1050, ਮੌਤਾਂ-51

ਮਾਨਸਾ- ਕੁੱਲ ਕੇਸ-1378, ਠੀਕ ਹੋਏ-938, ਮੌਤਾਂ-21

ਨਵਾਂਸ਼ਹਿਰ- ਕੁੱਲ ਕੇਸ-1343, ਠੀਕ ਹੋਏ-983, ਮੌਤਾਂ-35

 

LEAVE A REPLY