ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਰਤ ਵਿਚ ਕੋਰੋਨਾ ਵਾਇਰਸ ਦੇ ਬੀਤੇ ਦਿਨ ਤੋਂ ਹੁਣ ਤੱਕ ਨਵੇਂ 472 ਕੇਸ ਸਾਹਮਣੇ ਆਏ ਹਨ ਜਿਸ ਨਾਲ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਵੱਧ ਕੇ 3,374 ਹੋ ਚੁੱਕੀ ਹੈ ਜਦਕਿ ਕੱਲ੍ਹ ਤੋਂ ਅੱਜ ਵਿਚਾਲੇ 11 ਲੋਕਾਂ ਦੀ ਮੌਤ ਹੋਈ ਹੈ ਜਿਸ ਨੂੰ ਮਿਲਾ ਕੇ ਕੋਰੋਨਾ ਪੀੜਤਾਂ ਦੀ ਮੌਤ ਦਾ ਅੰਕੜਾ ਵੱਧ ਕੇ 79 ਹੋ ਗਿਆ ਜਦਕਿ 267 ਲੋਕ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਠੀਕ ਹੋ ਚੁੱਕੇ ਹਨ ਜਿਸ ਦੀ ਜਾਣਕਾਰੀ ਖੁਦ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਕੋਰੋਨਾ ਨਾਲ ਹੁਣ ਤੱਕ ਦੇਸ਼ ਦੇ 274 ਜਿਲ੍ਹੇ ਪ੍ਰਭਾਵਿਤ ਹਨ ਅਤੇ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 4.1 ਦਿਨਾਂ ਵਿਚ ਦੁਗਣੀ ਹੋ ਰਹੀ ਹੈ ਜਿਸ ਦਾ ਜ਼ਿੰਮੇਵਾਰ ਉਨ੍ਹਾਂ ਨੇ ਤਬਲੀਗੀ ਜਮਾਤ ਦੀ ਘਟਨਾ ਨੂੰ ਦੱਸਿਆ ਹੈ। ਅਗਰਵਾਲ ਅਨੁਸਾਰ ਜੇਕਰ ਇਹ ਘਟਨਾ ਨਾ ਹੁੰਦੀ ਤਾਂ ਕੋਰੋਨਾ ਦੀ ਲਾਗ ਦੇ ਮਾਮਲੇ 7.4 ਦਿਨਾਂ ਵਿਚ ਦੁਗਣੇ ਹੋਣੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਲਾਕਡਾਊਨ ਦੌਰਾਨ 75 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਉੱਪਲਬਧ ਕਰਵਾਇਆ ਜਾ ਰਿਹਾ ਹੈ।

ਹੁਣ ਤੱਕ ਕਿੱਥੇ-ਕਿੰਨੀਆ ਮੌਤਾਂ

ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਭਾਰਤ ਵਿਚ ਸੱਭ ਤੋਂ ਜਿਆਦਾ ਮੌਤਾਂ ਹੁਣ ਤੱਕ ਮਹਾਰਾਸ਼ਟ ਵਿਚ ਹੋਈਆਂ ਹਨ। ਇੱਥੇ ਹੁਣ ਤੱਕ 24 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ ਜਦਕਿ ਗੁਜਰਾਤ ਵਿਚ 10, ਤੇਲੰਗਾਨਾ ਵਿਚ 7, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ 6-6, ਪੰਜਾਬ ਵਿਚ 5, ਕਰਨਾਟਕ ਵਿਚ 4, ਪੱਛਮੀ ਬੰਗਾਲ ਅਤੇ ਤਾਮਿਲਨਾਡੂ ਵਿਚ 3-3, ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼,ਕੇਰਲ ਵਿਚ 2-2, ਆਂਧਰਾ ਪ੍ਰਦੇਸ਼, ਹਿਮਾਚਲ, ਬਿਹਾਰ ਵਿਚ 1-1 ਵਿਅਕਤੀ ਦੀ ਮੌਤ ਹੋਈ ਹੈ।

 

 

LEAVE A REPLY