ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਸੰਬਰ 2019 ਦੇ ਆਖਰ ਵਿਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦਾ ਕਹਿਰ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ  ਦੇ ਕੇਸਾਂ ਦੀ ਗਿਣਤੀ ਵੱਧ ਕੇ 99 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 96 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 53 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,906,576 ਹੋ ਗਏ ਹਨ ਅਤੇ ਮ੍ਰਿਤਕਾਂ ਦਾ ਅੰਕੜਾ 496,915 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 5,357,995 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਗਿਣਤੀ 4,051,666 ਹੋ ਗਈ ਹੈ। ਵੈਸੇ ਤਾਂ ਦੁਨੀਆ ਭਰ ਦੇ ਮੁਲਕ ਕੋਰੋਨਾ ਦੀ ਚਪੇਟ ਵਿਚ ਆਏ ਹੋਏ ਹਨ ਪਰ ਸੰਯੁਕਤ ਰਾਜ ਅਮਰੀਕਾ ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਇੱਥੇ ਹੁਣ ਤੱਕ 2,552,956 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜ਼ਿਨ੍ਹਾਂ ਵਿਚੋਂ 127,640 ਜਾਨਾਂ ਜਾ ਚੁੱਕੀਆਂ ਹਨ ਜਦਕਿ 1,068,703 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਸਵੀਡਨ ਅਤੇ ਬੈਲਜ਼ੀਅਮ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

 ਬ੍ਰਾਜ਼ੀਲ – ਕੁੱਲ ਕੇਸ– 1,280,054, ਮੌਤਾਂ-56,109

ਰੂਸ – ਕੁੱਲ ਕੇਸ-620,794, ਮੌਤਾਂ-8,781

ਭਾਰਤ- ਕੁੱਲ ਕੇਸ –509,446, ਮੌਤਾਂ-15,689

ਯੂਕੇ- ਕੁੱਲ ਕੇਸ -309,360, ਮੌਤਾਂ-43,414

ਸਪੇਨ- ਕੁੱਲ ਕੇਸ – 294,985, ਮੌਤਾਂ- 28,338

ਪੇਰੂ–ਕੁੱਲ ਕੇਸ- 272,364, ਮੌਤਾਂ-8,939

ਚਿਲੀ-ਕੁੱਲ ਕੇਸ-263,360, ਮੌਤਾਂ-5,068

ਇਟਲੀ– ਕੁੱਲ ਕੇਸ – 239,961, ਮੌਤਾਂ- 34,708

ਈਰਾਨ – ਕੁੱਲ ਕੇਸ -217,724, ਮੌਤਾਂ-10,239

ਮੈਕਸੀਕੋ-ਕੁੱਲ ਕੇਸ- 208,392, ਮੌਤਾਂ-25,779

ਜਰਮਨੀ- ਕੁੱਲ ਕੇਸ -194,399, ਮੌਤਾਂ-9,026

ਤੁਰਕੀ- ਕੁੱਲ ਕੇਸ- 194,511, ਮੌਤਾਂ-5,065

ਪਾਕਿਸਤਾਨ-ਕੁੱਲ ਕੇਸ-195,745, ਮੌਤਾਂ-3,962

ਸਾਊਦੀ ਅਰਬ- ਕੁੱਲ ਕੇਸ- 174,577, ਮੌਤਾਂ-1,474

ਫਰਾਂਸ- ਕੁੱਲ ਕੇਸ- 162,936, ਮੌਤਾਂ-29,778

ਬੰਗਲਾਦੇਸ਼-ਕੁੱਲ ਕੇਸ-130,474, ਮੌਤਾਂ-1,661

ਸਾਊਥ ਅਫਰੀਕਾ-ਕੁੱਲ ਕੇਸ-124,590, ਮੌਤਾਂ-2,340

ਕਨੇਡਾ-  ਕੁੱਲ ਕੇਸ- 102,794, ਮੌਤਾਂ-8,508

ਕਤਰ-ਕੁੱਲ ਕੇਸ-92,784, ਮੌਤਾਂ-109

ਚੀਨ- ਕੁੱਲ ਕੇਸ – 83,483, ਮੌਤਾਂ-4,634

ਕੋਲੰਬੀਆ-ਕੁੱਲ ਕੇਸ-84,442, ਮੌਤਾਂ-2,811

ਸਵੀਡਨ-ਕੁੱਲ ਕੇਸ-65,137, ਮੌਤਾਂ-5,280

ਬੈਲਜ਼ੀਅਮ-ਕੁੱਲ ਕੇਸ- 61,106, ਮੌਤਾਂ-9,731

 

LEAVE A REPLY