ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3.17 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.75 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.33 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 31,777,987  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 975,471 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 23,394,845 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,407,671 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 7,097,937 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 205,471 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,346,110 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,640,496, ਮੌਤਾਂ-90,021

ਬ੍ਰਾਜ਼ੀਲ- ਕੁੱਲ ਕੇਸ –4,595,335, ਮੌਤਾਂ-138,159

ਰੂਸ – ਕੁੱਲ ਕੇਸ- 1,115,810, ਮੌਤਾਂ-19,649

ਪੇਰੂ–ਕੁੱਲ ਕੇਸ- 776,546, ਮੌਤਾਂ-31,586

ਕੋਲੰਬੀਆ-ਕੁੱਲ ਕੇਸ-777,537, ਮੌਤਾਂ-24,570

ਮੈਕਸੀਕੋ-ਕੁੱਲ ਕੇਸ- 705,263, ਮੌਤਾਂ-74,348

ਸਾਊਥ ਅਫਰੀਕਾ-ਕੁੱਲ ਕੇਸ-663,282, ਮੌਤਾਂ-16,118

ਸਪੇਨ- ਕੁੱਲ ਕੇਸ – 682,267, ਮੌਤਾਂ- 30,904

ਅਰਜਨਟੀਨਾ-ਕੁੱਲ ਕੇਸ-652,174, ਮੌਤਾਂ-13,952

ਚਿਲੀ-ਕੁੱਲ ਕੇਸ-448,523, ਮੌਤਾਂ-12,321

ਈਰਾਨ – ਕੁੱਲ ਕੇਸ -429,193, ਮੌਤਾਂ-24,656

ਫਰਾਂਸ- ਕੁੱਲ ਕੇਸ- 468,069, ਮੌਤਾਂ-31,416

ਯੂਕੇ- ਕੁੱਲ ਕੇਸ -403,551, ਮੌਤਾਂ-41,825

ਬੰਗਲਾਦੇਸ਼-ਕੁੱਲ ਕੇਸ-352,178, ਮੌਤਾਂ-5,007

ਸਾਊਦੀ ਅਰਬ- ਕੁੱਲ ਕੇਸ- 330,798,  ਮੌਤਾਂ-4,542

ਪਾਕਿਸਤਾਨ-ਕੁੱਲ ਕੇਸ-307,418, ਮੌਤਾਂ-6,432

ਇਰਾਕ-ਕੁੱਲ ਕੇਸ-327,580, ਮੌਤਾਂ-8,682

ਤੁਰਕੀ- ਕੁੱਲ ਕੇਸ- 306,302, ਮੌਤਾਂ-7,639

ਇਟਲੀ– ਕੁੱਲ ਕੇਸ – 300,897, ਮੌਤਾਂ- 35,738

ਫਿਲੀਪੀਨਜ਼- ਕੁੱਲ ਕੇਸ – 291,789, ਮੌਤਾਂ-5,049

ਜਰਮਨੀ- ਕੁੱਲ ਕੇਸ -277,176, ਮੌਤਾਂ-9,491

ਇੰਡੋਨੇਸ਼ੀਆ-ਕੁੱਲ ਕੇਸ-252,923, ਮੌਤਾਂ-9,837

ਇਜ਼ਰਾਈਲ- ਕੁੱਲ ਕੇਸ- 193,374, ਮੌਤਾਂ-1,285

ਯੂਕ੍ਰੇਨ -ਕੁੱਲ ਕੇਸ-181,237, ਮੌਤਾਂ-3642

 

LEAVE A REPLY