ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਪ੍ਰਕੋਪ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 3.12 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.65 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.28 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 31,231,473 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 965,065 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 22,822,258 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,444,150 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 7,004,768 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 204,118 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,250,140 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਭਾਰਤ – ਕੁੱਲ ਕੇਸ– 5,485,612, ਮੌਤਾਂ-87,909
ਬ੍ਰਾਜ਼ੀਲ- ਕੁੱਲ ਕੇਸ –4,544,629, ਮੌਤਾਂ-136,895
ਰੂਸ – ਕੁੱਲ ਕੇਸ- 1,103,399, ਮੌਤਾਂ-19,418
ਪੇਰੂ–ਕੁੱਲ ਕੇਸ- 762,865, ਮੌਤਾਂ-31,369
ਕੋਲੰਬੀਆ-ਕੁੱਲ ਕੇਸ-765,076, ਮੌਤਾਂ-24,208
ਮੈਕਸੀਕੋ-ਕੁੱਲ ਕੇਸ- 697,663, ਮੌਤਾਂ-73,493
ਸਾਊਥ ਅਫਰੀਕਾ-ਕੁੱਲ ਕੇਸ-661,211, ਮੌਤਾਂ-15,953
ਸਪੇਨ- ਕੁੱਲ ਕੇਸ – 659,334, ਮੌਤਾਂ- 30,495
ਅਰਜਨਟੀਨਾ-ਕੁੱਲ ਕੇਸ-631,365, ਮੌਤਾਂ-13,053
ਚਿਲੀ-ਕੁੱਲ ਕੇਸ-446,274, ਮੌਤਾਂ-12,286
ਈਰਾਨ – ਕੁੱਲ ਕੇਸ -422,140, ਮੌਤਾਂ-24,301
ਫਰਾਂਸ- ਕੁੱਲ ਕੇਸ- 452,763, ਮੌਤਾਂ-31,285
ਯੂਕੇ- ਕੁੱਲ ਕੇਸ -394,257, ਮੌਤਾਂ-41,777
ਬੰਗਲਾਦੇਸ਼-ਕੁੱਲ ਕੇਸ-348,918, ਮੌਤਾਂ-4,939
ਸਾਊਦੀ ਅਰਬ- ਕੁੱਲ ਕੇਸ- 329,754, ਮੌਤਾਂ-4,485
ਪਾਕਿਸਤਾਨ-ਕੁੱਲ ਕੇਸ-306,304, ਮੌਤਾਂ-6,420
ਇਰਾਕ-ਕੁੱਲ ਕੇਸ-319,035, ਮੌਤਾਂ-8,555
ਤੁਰਕੀ- ਕੁੱਲ ਕੇਸ- 302,867, ਮੌਤਾਂ-7,506
ਇਟਲੀ– ਕੁੱਲ ਕੇਸ – 298,156, ਮੌਤਾਂ- 35,707
ਫਿਲੀਪੀਨਜ਼- ਕੁੱਲ ਕੇਸ – 286,743, ਮੌਤਾਂ-4,984
ਜਰਮਨੀ- ਕੁੱਲ ਕੇਸ -273,477, ਮੌਤਾਂ-9,470
ਇੰਡੋਨੇਸ਼ੀਆ-ਕੁੱਲ ਕੇਸ-244,676, ਮੌਤਾਂ-9,553
ਇਜ਼ਰਾਈਲ- ਕੁੱਲ ਕੇਸ- 187,902, ਮੌਤਾਂ-1,256
ਯੂਕ੍ਰੇਨ -ਕੁੱਲ ਕੇਸ-175,678, ਮੌਤਾਂ-3557