ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆਏ ਹੋਏ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.80 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2 ਕਰੋੜ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 28,022,276 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 908,000 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 20,100,662 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,013,614 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,549,475 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 195,239  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,846,095 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ,ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 4,462,965, ਮੌਤਾਂ-75,091

ਬ੍ਰਾਜ਼ੀਲ- ਕੁੱਲ ਕੇਸ –4,199,332, ਮੌਤਾਂ-128,653

ਰੂਸ – ਕੁੱਲ ਕੇਸ- 1,041,007, ਮੌਤਾਂ-18,135

ਪੇਰੂ–ਕੁੱਲ ਕੇਸ- 702,776, ਮੌਤਾਂ-30,236

ਕੋਲੰਬੀਆ-ਕੁੱਲ ਕੇਸ-686,856, ਮੌਤਾਂ-22,053

ਮੈਕਸੀਕੋ-ਕੁੱਲ ਕੇਸ- 647,507, ਮੌਤਾਂ-69,095

ਸਾਊਥ ਅਫਰੀਕਾ-ਕੁੱਲ ਕੇਸ-642,431, ਮੌਤਾਂ-15,168

ਸਪੇਨ- ਕੁੱਲ ਕੇਸ – 543,379, ਮੌਤਾਂ- 29,628

ਅਰਜਨਟੀਨਾ-ਕੁੱਲ ਕੇਸ-512,293, ਮੌਤਾਂ-10,658

ਚਿਲੀ-ਕੁੱਲ ਕੇਸ-427,027, ਮੌਤਾਂ-11,702

ਈਰਾਨ – ਕੁੱਲ ਕੇਸ -393,425, ਮੌਤਾਂ-22,669

ਯੂਕੇ- ਕੁੱਲ ਕੇਸ -355,219, ਮੌਤਾਂ-41,594

ਫਰਾਂਸ- ਕੁੱਲ ਕੇਸ- 344,101, ਮੌਤਾਂ-30,794

ਬੰਗਲਾਦੇਸ਼-ਕੁੱਲ ਕੇਸ-331,078, ਮੌਤਾਂ-4,593

ਸਾਊਦੀ ਅਰਬ- ਕੁੱਲ ਕੇਸ- 323,012,  ਮੌਤਾਂ-4,165

ਪਾਕਿਸਤਾਨ-ਕੁੱਲ ਕੇਸ-299,855, ਮੌਤਾਂ-6,365

ਤੁਰਕੀ- ਕੁੱਲ ਕੇਸ- 284,943, ਮੌਤਾਂ-6,837

ਇਟਲੀ– ਕੁੱਲ ਕੇਸ – 281,583, ਮੌਤਾਂ- 35,577

ਇਰਾਕ-ਕੁੱਲ ਕੇਸ-273,821, ਮੌਤਾਂ-7,732

ਜਰਮਨੀ- ਕੁੱਲ ਕੇਸ -256,349, ਮੌਤਾਂ-9,410

ਫਿਲੀਪੀਨਜ਼- ਕੁੱਲ ਕੇਸ – 245,143, ਮੌਤਾਂ-3,986

ਇੰਡੋਨੇਸ਼ੀਆ-ਕੁੱਲ ਕੇਸ-203,342, ਮੌਤਾਂ-8,336

ਯੂਕ੍ਰੇਨ -ਕੁੱਲ ਕੇਸ-143,030, ਮੌਤਾਂ-2979

ਇਜ਼ਰਾਈਲ- ਕੁੱਲ ਕੇਸ- 141,097, ਮੌਤਾਂ-1,054

LEAVE A REPLY