ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਅੱਗੇ ਮੁਸੀਬਤ ਖੜ੍ਹੀ ਕੀਤੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.74 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 8.96 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.95 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 27,486,278 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 896,865 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 19,587,679 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,001,734 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,485,575 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 193,534  ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,758,629  ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਯੂਕ੍ਰੇਨ ਅਤੇ ਇਜ਼ਰਾਈਲ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ- ਕੁੱਲ ਕੇਸ –4,277,584, ਮੌਤਾਂ-72,816

ਬ੍ਰਾਜ਼ੀਲ – ਕੁੱਲ ਕੇਸ– 4,147,794, ਮੌਤਾਂ-127,001

ਰੂਸ – ਕੁੱਲ ਕੇਸ- 1,030,690, ਮੌਤਾਂ-17,871

ਪੇਰੂ–ਕੁੱਲ ਕੇਸ- 691,575, ਮੌਤਾਂ-29,976

ਕੋਲੰਬੀਆ-ਕੁੱਲ ਕੇਸ-671,848, ਮੌਤਾਂ-21,615

ਸਾਊਥ ਅਫਰੀਕਾ-ਕੁੱਲ ਕੇਸ-639,362, ਮੌਤਾਂ-15,004

ਮੈਕਸੀਕੋ-ਕੁੱਲ ਕੇਸ- 637,509, ਮੌਤਾਂ-67,781

ਸਪੇਨ- ਕੁੱਲ ਕੇਸ – 525,549, ਮੌਤਾਂ- 29,516

ਅਰਜਨਟੀਨਾ-ਕੁੱਲ ਕੇਸ-488,007, ਮੌਤਾਂ-10,129

ਚਿਲੀ-ਕੁੱਲ ਕੇਸ-424,274, ਮੌਤਾਂ-11,652

ਈਰਾਨ – ਕੁੱਲ ਕੇਸ -388,810, ਮੌਤਾਂ-22,410

ਯੂਕੇ- ਕੁੱਲ ਕੇਸ -350,100, ਮੌਤਾਂ-41,554

ਬੰਗਲਾਦੇਸ਼-ਕੁੱਲ ਕੇਸ-327,359, ਮੌਤਾਂ-4,516

ਸਾਊਦੀ ਅਰਬ- ਕੁੱਲ ਕੇਸ- 321,456,  ਮੌਤਾਂ-4,107

ਫਰਾਂਸ- ਕੁੱਲ ਕੇਸ- 328,980, ਮੌਤਾਂ-30,726

ਪਾਕਿਸਤਾਨ-ਕੁੱਲ ਕੇਸ-299,233, ਮੌਤਾਂ-6,350

ਤੁਰਕੀ- ਕੁੱਲ ਕੇਸ- 281,509, ਮੌਤਾਂ-6,730

ਇਟਲੀ– ਕੁੱਲ ਕੇਸ – 278,784, ਮੌਤਾਂ- 35,553

ਇਰਾਕ-ਕੁੱਲ ਕੇਸ-264,684, ਮੌਤਾਂ-7,589

ਜਰਮਨੀ- ਕੁੱਲ ਕੇਸ -253,625, ਮੌਤਾਂ-9,405

ਫਿਲੀਪੀਨਜ਼- ਕੁੱਲ ਕੇਸ – 238,727, ਮੌਤਾਂ-3,890

ਇੰਡੋਨੇਸ਼ੀਆ-ਕੁੱਲ ਕੇਸ-196,989, ਮੌਤਾਂ-8,130

ਯੂਕ੍ਰੇਨ -ਕੁੱਲ ਕੇਸ-138,068, ਮੌਤਾਂ-2877

ਇਜ਼ਰਾਈਲ- ਕੁੱਲ ਕੇਸ- 133,975, ਮੌਤਾਂ-1,026

LEAVE A REPLY