ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਵਿਚ ਫੈਲ ਚੁੱਕੀ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਕਰੋੜ 34 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 81 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 78 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 13,457,476 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 581,221 ਹੋ ਗਈ ਹੈ। ਉੱਥੇ ਹੀ ਹੁਣ ਤੱਕ 7,847,229 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,029,026 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 3,545,077 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ , ਜਿਨ੍ਹਾਂ ਵਿਚੋਂ 139,143 ਜਾਨਾਂ ਜਾ ਚੁੱਕੀਆਂ ਹਨ ਜਦਕਿ 1,600,195 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਮਿਸਰ,ਅਰਜਨਟੀਨਾ ਅਤੇ ਇਰਾਕ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,931,204, ਮੌਤਾਂ-74,262

ਭਾਰਤ- ਕੁੱਲ ਕੇਸ –937,487, ਮੌਤਾਂ-24,315

ਰੂਸ – ਕੁੱਲ ਕੇਸ-739,947, ਮੌਤਾਂ-11,614

ਪੇਰੂ–ਕੁੱਲ ਕੇਸ- 333,867, ਮੌਤਾਂ-12,229

ਚਿਲੀ-ਕੁੱਲ ਕੇਸ-319,493, ਮੌਤਾਂ-7,069

ਮੈਕਸੀਕੋ-ਕੁੱਲ ਕੇਸ- 311,486, ਮੌਤਾਂ-36,327

ਸਪੇਨ- ਕੁੱਲ ਕੇਸ – 303,699, ਮੌਤਾਂ- 28,409

ਸਾਊਥ ਅਫਰੀਕਾ-ਕੁੱਲ ਕੇਸ-298,292, ਮੌਤਾਂ-4,346

ਯੂਕੇ- ਕੁੱਲ ਕੇਸ -291,373, ਮੌਤਾਂ-44,968

ਈਰਾਨ – ਕੁੱਲ ਕੇਸ -262,173, ਮੌਤਾਂ-13,211

ਪਾਕਿਸਤਾਨ-ਕੁੱਲ ਕੇਸ-253,604, ਮੌਤਾਂ-5,320

ਇਟਲੀ– ਕੁੱਲ ਕੇਸ – 243,344, ਮੌਤਾਂ- 34,984

ਸਾਊਦੀ ਅਰਬ- ਕੁੱਲ ਕੇਸ- 237,803  ਮੌਤਾਂ-2,283

ਤੁਰਕੀ- ਕੁੱਲ ਕੇਸ- 214,993, ਮੌਤਾਂ-5,402

ਜਰਮਨੀ- ਕੁੱਲ ਕੇਸ -200,766, ਮੌਤਾਂ-9,144

ਬੰਗਲਾਦੇਸ਼-ਕੁੱਲ ਕੇਸ-190,057, ਮੌਤਾਂ-2,424

ਫਰਾਂਸ- ਕੁੱਲ ਕੇਸ- 172,377, ਮੌਤਾਂ-30,029

ਕੋਲੰਬੀਆ-ਕੁੱਲ ਕੇਸ-159,898, ਮੌਤਾਂ-5,625

ਕਨੇਡਾ-  ਕੁੱਲ ਕੇਸ- 108,486, ਮੌਤਾਂ-8,798

ਕਤਰ-ਕੁੱਲ ਕੇਸ-104,533, ਮੌਤਾਂ-150

ਅਰਜਨਟੀਨਾ-ਕੁੱਲ ਕੇਸ-106,910, ਮੌਤਾਂ-1,968

ਮਿਸਰ- ਕੁੱਲ ਕੇਸ – 83,930, ਮੌਤਾਂ-4,008

ਚੀਨ- ਕੁੱਲ ਕੇਸ – 83,611, ਮੌਤਾਂ-4,634

ਇਰਾਕ-ਕੁੱਲ ਕੇਸ-81,757, ਮੌਤਾਂ-3,345

LEAVE A REPLY