ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 1  ਕਰੋੜ 5 ਲੱਖ ਦਾ ਅੰਕੜਾ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਲੱਖ 13 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 57 ਲੱਖ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 10,585,641 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 513,913 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 5,795,656 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,276,072 ਹੋ ਗਈ ਹੈ। ਕੋਰੋਨਾ ਦੇ ਕਹਿਰ ਦਾ ਸ਼ਿਕਾਰ ਸੱਭ ਤੋਂ ਵੱਧ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ ਕੋਰੋਨਾ ਦੇ 2,727,853 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 130,122 ਜਾਨਾਂ ਜਾ ਚੁੱਕੀਆਂ ਹਨ। ਜਦਕਿ ਹੁਣ ਤੱਕ 1,143,334 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਭਾਰਤ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ ਅਤੇ ਸਵੀਡਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 1,408,485, ਮੌਤਾਂ-59,656

ਰੂਸ – ਕੁੱਲ ਕੇਸ-647,849, ਮੌਤਾਂ-9,320

ਭਾਰਤ- ਕੁੱਲ ਕੇਸ –585,792, ਮੌਤਾਂ-17,410

ਯੂਕੇ- ਕੁੱਲ ਕੇਸ -312,654, ਮੌਤਾਂ-43,730

ਸਪੇਨ- ਕੁੱਲ ਕੇਸ – 296,351, ਮੌਤਾਂ- 28,355

ਪੇਰੂ–ਕੁੱਲ ਕੇਸ- 285,213, ਮੌਤਾਂ-9,677

ਚਿਲੀ-ਕੁੱਲ ਕੇਸ-279,393, ਮੌਤਾਂ-5,688

ਇਟਲੀ– ਕੁੱਲ ਕੇਸ – 240,578, ਮੌਤਾਂ- 34,767

ਈਰਾਨ – ਕੁੱਲ ਕੇਸ -227,662, ਮੌਤਾਂ-10,817

ਮੈਕਸੀਕੋ-ਕੁੱਲ ਕੇਸ- 226,089, ਮੌਤਾਂ-27,769

ਪਾਕਿਸਤਾਨ-ਕੁੱਲ ਕੇਸ-209,337, ਮੌਤਾਂ-4,304

ਤੁਰਕੀ- ਕੁੱਲ ਕੇਸ- 199,906, ਮੌਤਾਂ-5,131

ਜਰਮਨੀ- ਕੁੱਲ ਕੇਸ -195,832, ਮੌਤਾਂ-9,052

ਸਾਊਦੀ ਅਰਬ- ਕੁੱਲ ਕੇਸ- 190,823, ਮੌਤਾਂ-1,649

ਫਰਾਂਸ- ਕੁੱਲ ਕੇਸ- 164,801, ਮੌਤਾਂ-29,843

ਸਾਊਥ ਅਫਰੀਕਾ-ਕੁੱਲ ਕੇਸ-151,209, ਮੌਤਾਂ-2,657

ਬੰਗਲਾਦੇਸ਼-ਕੁੱਲ ਕੇਸ-145,483, ਮੌਤਾਂ-1,847

ਕਨੇਡਾ-  ਕੁੱਲ ਕੇਸ- 104,204, ਮੌਤਾਂ-8,591

ਕੋਲੰਬੀਆ-ਕੁੱਲ ਕੇਸ-97,846, ਮੌਤਾਂ-3,334

ਕਤਰ-ਕੁੱਲ ਕੇਸ-96,088, ਮੌਤਾਂ-113

ਚੀਨ- ਕੁੱਲ ਕੇਸ – 83,534, ਮੌਤਾਂ-4,634

ਸਵੀਡਨ-ਕੁੱਲ ਕੇਸ-68,451, ਮੌਤਾਂ-5,333

LEAVE A REPLY