ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 2817 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 92,833 ਹੋ ਗਈ ਹੈ। ਉੱਥੇ ਹੀ 2645 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 62 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ੁੱਕਰਵਾਰ ਨੂੰ ਲੁਧਿਆਣਾ ਤੋਂ 437, ਜਲੰਧਰ ਤੋਂ 307, ਅੰਮ੍ਰਿਤਸਰ ਤੋਂ 401, ਪਟਿਆਲਾ ਤੋਂ 219, ਮੁਹਾਲੀ ਤੋਂ 312, ਸੰਗਰੂਰ ਤੋਂ 55, ਬਠਿੰਡਾ ਤੋਂ 105, ਗੁਰਦਾਸਪੁਰ ਤੋਂ 131, ਫਿਰੋਜ਼ਪੁਰ 57, ਮੋਗਾ ਤੋਂ 6, ਹੁਸ਼ਿਆਰਪੁਰ ਤੋਂ 163, ਪਠਾਨਕੋਟ ਤੋਂ 119, ਬਰਨਾਲਾ ਤੋਂ 43, ਫਤਿਹਗੜ੍ਹ ਸਾਹਿਬ ਤੋਂ 32, ਕਪੂਰਥਲਾ ਤੋਂ 85, ਫਰੀਦਕੋਟ ਤੋਂ 69, ਤਰਨਤਾਰਨ ਤੋਂ 49, ਰੋਪੜ ਤੋਂ 42, ਫਾਜ਼ਿਲਕਾ ਤੋਂ 73, ਨਵਾਂਸ਼ਹਿਰ ਤੋਂ 27, ਮੁਕਤਸਰ ਸਾਹਿਬ ਤੋਂ 43 ਅਤੇ ਮਾਨਸਾ ਤੋਂ 42 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਲੁਧਿਆਣਾ ਵਿਚ 502, ਜਲੰਧਰ ਵਿਚ 174, ਪਟਿਆਲਾ ਵਿਚ 206, ਅੰਮ੍ਰਿਤਸਰ ਵਿਚ 208, ਮੁਹਾਲੀ ਵਿਚ 228, ਗੁਰਦਾਸਪੁਰ ਵਿਚ 382, ਬਠਿੰਡਾ ਵਿਚ 113, ਹੁਸ਼ਿਆਰਪੁਰ ਵਿਚ 100, ਸੰਗਰੂਰ ਵਿਚ 31,ਪਠਾਨਕੋਟ ਵਿਚ 49, ਕਪੂਰਥਲਾ ਵਿਚ 223, ਫਰੀਦਕੋਟ ਵਿਚ 142,ਮੋਗਾ ਵਿਚ 69, ਮੁਕਤਸਰ ਸਾਹਿਬ ਵਿਚ 51, ਫਾਜ਼ਿਲਕਾ ਵਿਚ 44, ਫਤਿਹਗੜ੍ਹ ਸਾਹਿਬ ਵਿਚ 41, ਬਰਨਾਲਾ ਵਿਚ 13, ਤਰਨਤਾਰਨ ਵਿਚ 64 ਅਤੇ ਨਵਾਂਸ਼ਹਿਰ ਵਿਚ 5 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 68,463 ਹੋ ਗਈ ਹੈ, ਜਦਕਿ ਲੁਧਿਆਣਾ ਵਿਚ 12, ਜਲੰਧਰ ਵਿਚ 10, ਹੁਸ਼ਿਆਰਪੁਰ ਵਿਚ 7, ਮੁਹਾਲੀ ਵਿਚ 6, ਪਟਿਆਲਾ ਵਿਚ 5, ਅੰਮ੍ਰਿਤਸਰ ਵਿਚ 2, ਬਰਨਾਲਾ ਵਿਚ 2, ਗੁਰਦਾਸਪੁਰ ਵਿਚ 2, ਕਪੂਰਥਲਾ ਵਿਚ 2, ਮੁਕਤਸਰ ਸਾਹਿਬ ਵਿਚ 2, ਨਵਾਂਸ਼ਹਿਰ ਵਿਚ 2, ਸੰਗੂਰਰ ਵਿਚ 2, ਤਰਨਤਾਰਨ ਵਿਚ 2, ਬਰਨਾਲਾ ਵਿਚ 1, ਫਰੀਦਕੋਟ ਵਿਚ 1, ਫਤਿਹਗੜ੍ਹ ਸਾਹਿਬ ਵਿਚ 1, ਮੋਗਾ ਵਿਚ 1, ਪਠਾਨਕੋਟ ਵਿਚ 1 ਅਤੇ ਰੋਪੜ ਵਿਚ ਵੀ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 2708 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 21662 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-15715, ਠੀਕ ਹੋਏ-13221, ਮੌਤਾਂ-646

ਜਲੰਧਰ –ਕੁੱਲ ਕੇਸ – 10976, ਠੀਕ ਹੋਏ -8144, ਮੌਤਾਂ-301

ਪਟਿਆਲਾ-ਕੁੱਲ ਕੇਸ-9963, ਠੀਕ ਹੋਏ-7549, ਮੌਤਾਂ-275

ਮੁਹਾਲੀ – ਕੁੱਲ ਕੇਸ – 8144, ਠੀਕ ਹੋਏ –5203, ਮੌਤਾਂ–146

ਅੰਮ੍ਰਿਤਸਰ- ਕੁੱਲ ਕੇਸ-7728, ਠੀਕ ਹੋਏ- 5778, ਮੌਤਾਂ-282

ਗੁਰਦਾਸਪੁਰ- ਕੁੱਲ ਕੇਸ-4752, ਠੀਕ ਹੋਏ-3385, ਮੌਤਾਂ-104

ਬਠਿੰਡਾ- ਕੁੱਲ ਕੇਸ-4646, ਠੀਕ ਹੋਏ-2902, ਮੌਤਾਂ-83

ਸੰਗਰੂਰ ਕੁੱਲ ਕੇਸ-3067, ਠੀਕ ਹੋਏ-2408, ਮੌਤਾਂ-126

ਹੁਸ਼ਿਆਰਪੁਰ- ਕੁੱਲ ਕੇਸ-3527, ਠੀਕ ਹੋਏ-2358, ਮੌਤਾਂ-110

ਫ਼ਿਰੋਜ਼ਪੁਰ – ਕੁੱਲ ਕੇਸ-2716, ਠੀਕ ਹੋਏ-2376, ਮੌਤਾਂ-83

ਪਠਾਨਕੋਟ- ਕੁੱਲ ਕੇਸ-2627, ਠੀਕ ਹੋਏ-1790, ਮੌਤਾਂ-45

ਕਪੂਰਥਲਾ-ਕੁੱਲ ਕੇਸ-2481, ਠੀਕ ਹੋਏ-1774, ਮੌਤਾਂ-110

ਫਰੀਦਕੋਟ- ਕੁੱਲ ਕੇਸ-2281, ਠੀਕ ਹੋਏ-1598, ਮੌਤਾਂ-34

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-1968, ਠੀਕ ਹੋਏ-1272, ਮੌਤਾਂ-29

ਮੋਗਾ- ਕੁੱਲ ਕੇਸ-1961, ਠੀਕ ਹੋਏ-1470, ਮੌਤਾਂ-56

ਫਾਜ਼ਿਲਕਾ ਕੁੱਲ ਕੇਸ-1684, ਠੀਕ ਹੋਏ-1186, ਮੌਤਾਂ-27

ਫਤਿਹਗੜ੍ਹ ਸਾਹਿਬ- ਕੁੱਲ ਕੇਸ-1652, ਠੀਕ ਹੋਏ-1264, ਮੌਤਾਂ-67

ਬਰਨਾਲਾ ਕੁੱਲ ਕੇਸ-1592, ਠੀਕ ਹੋਏ-1139, ਮੌਤਾਂ-36

ਰੋਪੜ- ਕੁੱਲ ਕੇਸ-1587, ਠੀਕ ਹੋਏ-1022, ਮੌਤਾਂ-48

ਤਰਨਤਾਰਨ ਕੁੱਲ ਕੇਸ-1344, ਠੀਕ ਹੋਏ-939, ਮੌਤਾਂ-48

ਮਾਨਸਾ- ਕੁੱਲ ਕੇਸ-1233, ਠੀਕ ਹੋਏ-842, ਮੌਤਾਂ-18

ਨਵਾਂਸ਼ਹਿਰ- ਕੁੱਲ ਕੇਸ-1189, ਠੀਕ ਹੋਏ-843, ਮੌਤਾਂ-34

 

LEAVE A REPLY