ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਤੇਜ਼ੀ ਨਾਲ ਵੱਧਣਾ ਜਾਰੀ ਹੈ। ਬੀਤੇ ਦਿਨ ਸੂਬੇ ਵਿਚੋਂ 172 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 6109 ਹੋ ਗਈ ਹੈ। ਉੱਥੇ ਹੀ 40 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 9, ਲੁਧਿਆਣਾ ਤੋਂ 46, ਜਲੰਧਰ ਤੋਂ 61, ਸੰਗਰੂਰ ਤੋਂ 16, ਪਟਿਆਲਾ ਤੋਂ 3, ਮੁਹਾਲੀ ਤੋਂ 5, ਗੁਰਦਾਸਪੁਰ ਤੋਂ 2, ਪਠਾਨਕੋਟ ਤੋਂ 2, ਤਰਨਤਾਰਨ ਤੋਂ 1, ਹੁਸ਼ਿਆਰਪੁਰ ਤੋਂ 1, ਨਵਾਂਸ਼ਹਿਰ ਤੋਂ 1, ਫਤਿਹਗੜ੍ਹ ਸਾਹਿਬ ਤੋਂ 1, ਰੋਪੜ ਤੋਂ 1, ਮੋਗਾ ਤੋਂ 2, ਫਾਜ਼ਿਲਕਾ ਤੋਂ 1, ਮਾਨਸਾ ਤੋਂ 1, ਫਿਰੋਜ਼ਪੁਰ ਤੋਂ 5, ਬਠਿੰਡਾ ਤੋਂ 6, ਕਪੂਰਥਲਾ ਤੋਂ 3 ਅਤੇ ਬਰਨਾਲਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ। ਉੱਥੇ ਹੀ ਮੁਹਾਲੀ ਵਿਚ 10, ਗੁਰਦਾਸਪੁਰ ਵਿਚ 2, ਪਠਾਨਕੋਟ ਵਿਚ 7, ਹੁਸ਼ਿਆਰਪੁਰ ਵਿਚ 1, ਮੋਗਾ ਵਿਚ 2, ਰੋਪੜ ਵਿਚ 5, ਫਿਰੋਜ਼ਪੁਰ ਵਿਚ 8, ਫਾਜ਼ਿਲਕਾ ਵਿਚ 1 ਅਤੇ ਮਾਨਸਾ ਵਿਚ 4 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 4306 ਹੋ ਗਈ ਹੈ। ਜਦਕਿ ਅੰਮ੍ਰਿਤਸਰ ਵਿਚ 1, ਮੋਗਾ ਵਿਚ 2, ਹੁਸ਼ਿਆਰਪੁਰ ਵਿਚ 1 ਅਤੇ ਮੁਹਾਲੀ ਵਿਚ 1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 162 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1641 ਐਕਟਿਵ ਮਾਮਲੇ ਰਹਿ ਗਏ ਹਨ।

ਲੁਧਿਆਣਾ- ਕੁੱਲ ਕੇਸ-1017, ਠੀਕ ਹੋਏ-570, ਮੌਤਾਂ-24

ਅੰਮ੍ਰਿਤਸਰ- ਕੁੱਲ ਕੇਸ-947, ਠੀਕ ਹੋਏ- 740, ਮੌਤਾਂ-48

ਜਲੰਧਰ – ਕੁੱਲ ਕੇਸ –834, ਠੀਕ ਹੋਏ -537, ਮੌਤਾਂ-21

ਸੰਗਰੂਰ ਕੁੱਲ ਕੇਸ-527, ਠੀਕ ਹੋਏ-328, ਮੌਤਾਂ-14

ਪਟਿਆਲਾ-ਕੁੱਲ ਕੇਸ-354, ਠੀਕ ਹੋਏ-168, ਮੌਤਾਂ-9

ਮੁਹਾਲੀ – ਕੁੱਲ ਕੇਸ – 286, ਠੀਕ ਹੋਏ –220, ਮੌਤਾਂ –5

ਗੁਰਦਾਸਪੁਰ- ਕੁੱਲ ਕੇਸ-242, ਠੀਕ ਹੋਏ-193, ਮੌਤਾਂ-5

ਪਠਾਨਕੋਟ- ਕੁੱਲ ਕੇਸ-224, ਠੀਕ ਹੋਏ-190, ਮੌਤਾਂ-6

ਤਰਨਤਾਰਨ ਕੁੱਲ ਕੇਸ-206, ਠੀਕ ਹੋਏ-181, ਮੌਤਾਂ-4

ਹੁਸ਼ਿਆਰਪੁਰ- ਕੁੱਲ ਕੇਸ-186, ਠੀਕ ਹੋਏ-161, ਮੌਤਾਂ-7

ਨਵਾਂਸ਼ਹਿਰ- ਕੁੱਲ ਕੇਸ-148, ਠੀਕ ਹੋਏ-125, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-133, ਠੀਕ ਹੋਏ-123, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-122, ਠੀਕ ਹੋਏ-101, ਮੌਤਾਂ-0

ਮੋਗਾ- ਕੁੱਲ ਕੇਸ-116, ਠੀਕ ਹੋਏ-93, ਮੌਤਾਂ-4

ਰੋਪੜ- ਕੁੱਲ ਕੇਸ-114, ਠੀਕ ਹੋਏ-100, ਮੌਤਾਂ-1

ਫਰੀਦਕੋਟ- ਕੁੱਲ ਕੇਸ-111, ਠੀਕ ਹੋਏ-99, ਮੌਤਾਂ-0

ਕਪੂਰਥਲਾ-ਕੁੱਲ ਕੇਸ-109, ਠੀਕ ਹੋਏ-78, ਮੌਤਾਂ-5

ਫ਼ਿਰੋਜ਼ਪੁਰ – ਕੁੱਲ ਕੇਸ-107, ਠੀਕ ਹੋਏ-63, ਮੌਤਾਂ-3

ਬਠਿੰਡਾ- ਕੁੱਲ ਕੇਸ-106, ਠੀਕ ਹੋਏ-76, ਮੌਤਾਂ-3

ਫਾਜ਼ਿਲਕਾ ਕੁੱਲ ਕੇਸ-102, ਠੀਕ ਹੋਏ-75, ਮੌਤਾਂ-0

ਬਰਨਾਲਾ ਕੁੱਲ ਕੇਸ-69, ਠੀਕ ਹੋਏ-41, ਮੌਤਾਂ-2

ਮਾਨਸਾ- ਕੁੱਲ ਕੇਸ-49, ਠੀਕ ਹੋਏ-44, ਮੌਤਾਂ-0

ਕੁੱਲ ਕੇਸ 6109, ਠੀਕ ਹੋਏ 4306, ਮੌਤਾਂ 162

 

LEAVE A REPLY