ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲਿਆਂ ਨੇ ਰਫਤਾਰ ਫੜੀ ਹੋਈ ਹੈ। ਬੀਤੇ ਦਿਨ ਸੂਬੇ ਵਿਚੋਂ 202 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 5418 ਹੋ ਗਈ ਹੈ। ਉੱਥੇ ਹੀ 238 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਜਦਕਿ 5 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ਤੋਂ 21, ਲੁਧਿਆਣਾ ਤੋਂ 14, ਜਲੰਧਰ ਤੋਂ 9, ਸੰਗਰੂਰ ਤੋਂ 60, ਪਟਿਆਲਾ ਤੋਂ 45, ਮੁਹਾਲੀ ਤੋਂ 4, ਗੁਰਦਾਸਪੁਰ ਤੋਂ 3, ਪਠਾਨਕੋਟ ਤੋਂ 3, ਤਰਨਤਾਰਨ ਤੋਂ 6, ਮੁਹਾਲੀ ਤੋਂ 10, ਫਤਿਹਗੜ੍ਹ ਸਾਹਿਬ ਤੋਂ 1, ਫਰੀਦਕੋਟ ਤੋਂ 3, ਰੋਪੜ ਤੋਂ 5, ਮੋਗਾ ਤੋਂ 1, ਫਿਰੋਜ਼ਪੁਰ ਤੋਂ 2, ਬਠਿੰਡਾ ਤੋਂ 1, ਕਪੂਰਥਲਾ ਤੋਂ 1, ਬਰਨਾਲਾ ਤੋਂ 9 ਅਤੇ ਮਾਨਸਾ ਤੋਂ 4 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਅੰਮ੍ਰਿਤਸਰ ਵਿਚ 53, ਲੁਧਿਆਣਾ ਵਿਚ 124, ਜਲੰਧਰ ਵਿਚ 21, ਮੁਹਾਲੀ ਵਿਚ 2, ਪਠਾਨਕੋਟ ਵਿਚ 3, ਤਰਨਤਾਰਨ ਵਿਚ 7, ਨਵਾਂਸ਼ਹਿਰ ਵਿਚ 3, ਫਤਿਹਗੜ੍ਹ ਸਾਹਿਬ ਵਿਚ 1, ਫਰੀਦਕੋਟ ਵਿਚ 1, ਰੋਪੜ ਵਿਚ 3, ਬਠਿੰਡਾ ਵਿਚ 6, ਮਾਨਸਾ ਵਿਚ 3 ਅਤੇ ਕਪੂਰਥਲਾ ਵਿਚ 11 ਮਰੀਜ਼ ਠੀਕ ਹੋਏ ਹਨ ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 3764 ਹੋ ਗਈ ਹੈ। ਜਦਕਿ ਪਟਿਆਲਾ ਵਿਚ 3, ਗੁਰਦਾਸਪੁਰ ਅਤੇ ਸੰਗਰੂਰ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 138 ਤੱਕ ਪਹੁੰਚ ਗਿਆ ਹੈ। ਸੂਬੇ ਵਿਚ ਇਸ ਵੇਲੇ 1516 ਐਕਟਿਵ ਕੇਸ ਹਨ।

ਅੰਮ੍ਰਿਤਸਰ- ਕੁੱਲ ਕੇਸ-904, ਠੀਕ ਹੋਏ- 722, ਮੌਤਾਂ-39

ਲੁਧਿਆਣਾ- ਕੁੱਲ ਕੇਸ-795, ਠੀਕ ਹੋਏ-570, ਮੌਤਾਂ-20

ਜਲੰਧਰ – ਕੁੱਲ ਕੇਸ –712, ਠੀਕ ਹੋਏ -371, ਮੌਤਾਂ-20

ਸੰਗਰੂਰ ਕੁੱਲ ਕੇਸ-468, ਠੀਕ ਹੋਏ-221, ਮੌਤਾਂ-13

ਪਟਿਆਲਾ-ਕੁੱਲ ਕੇਸ-326, ਠੀਕ ਹੋਏ-144, ਮੌਤਾਂ-8

ਮੁਹਾਲੀ – ਕੁੱਲ ਕੇਸ – 254, ਠੀਕ ਹੋਏ –192, ਮੌਤਾਂ –3

ਗੁਰਦਾਸਪੁਰ- ਕੁੱਲ ਕੇਸ-219, ਠੀਕ ਹੋਏ-170, ਮੌਤਾਂ-4

ਪਠਾਨਕੋਟ- ਕੁੱਲ ਕੇਸ-212, ਠੀਕ ਹੋਏ-169, ਮੌਤਾਂ-6

ਤਰਨਤਾਰਨ ਕੁੱਲ ਕੇਸ-194, ਠੀਕ ਹੋਏ-173, ਮੌਤਾਂ-3

ਹੁਸ਼ਿਆਰਪੁਰ- ਕੁੱਲ ਕੇਸ-174, ਠੀਕ ਹੋਏ-157, ਮੌਤਾਂ-6

ਨਵਾਂਸ਼ਹਿਰ- ਕੁੱਲ ਕੇਸ-140, ਠੀਕ ਹੋਏ-123, ਮੌਤਾਂ-1

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-127, ਠੀਕ ਹੋਏ-81, ਮੌਤਾਂ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ-111, ਠੀਕ ਹੋਏ-86, ਮੌਤਾਂ-0

ਰੋਪੜ- ਕੁੱਲ ਕੇਸ-107, ਠੀਕ ਹੋਏ-85, ਮੌਤਾਂ-1

ਫਰੀਦਕੋਟ- ਕੁੱਲ ਕੇਸ-106, ਠੀਕ ਹੋਏ-88, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-96, ਠੀਕ ਹੋਏ-55, ਮੌਤਾਂ-3

ਮੋਗਾ- ਕੁੱਲ ਕੇਸ-95, ਠੀਕ ਹੋਏ-79, ਮੌਤਾਂ-2

ਫਾਜ਼ਿਲਕਾ ਕੁੱਲ ਕੇਸ-91, ਠੀਕ ਹੋਏ-71, ਮੌਤਾਂ-0

ਬਠਿੰਡਾ- ਕੁੱਲ ਕੇਸ-90, ਠੀਕ ਹੋਏ-74, ਮੌਤਾਂ-2

ਕਪੂਰਥਲਾ-ਕੁੱਲ ਕੇਸ-90, ਠੀਕ ਹੋਏ-66, ਮੌਤਾਂ-5

ਬਰਨਾਲਾ ਕੁੱਲ ਕੇਸ-59, ਠੀਕ ਹੋਏ-28, ਮੌਤਾਂ-2

ਮਾਨਸਾ- ਕੁੱਲ ਕੇਸ-48, ਠੀਕ ਹੋਏ-39, ਮੌਤਾਂ-0

ਕੁੱਲ ਕੇਸ 5418, ਠੀਕ ਹੋਏ 3764, ਮੌਤਾਂ 138

LEAVE A REPLY