ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਅੱਜ ਸ਼ੁੱਕਰਵਾਰ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ(ਐਮਪੀਸੀ) ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫੰਰਸ ਕੀਤੀ ਹੈ।ਇਸ ਦੌਰਾਨ ਉਨ੍ਹਾਂ ਕਿਹਾ ਹੈ ਕਿ ਵਿੱਤੀ ਸਾਲ 2020-21 ਵਿਚ ਦੇਸ਼ ਦੀ ਜੀਡੀਪੀ ‘ਚ ਗਿਰਾਵਟ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਰੈਪੋ ਰੇਟ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

RBI Cuts Repo Rate By 25 Basis Points To 6% | Forbes India

ਦਰਅਸਲ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਮਪੀਸੀ ਦੀ ਬੈਠਕ ਤੋਂ ਬਾਅਦ ਐਲਾਨ ਕੀਤਾ ਹੈ ਕਿ ਮੀਟਿੰਗ ‘ਚ ਜ਼ਿਆਦਾਤਰ ਮੈਂਬਰ ਰੈਪੋ ਰੇਟ ਘਟਾਉਣ ਦੇ ਪੱਖ ‘ਚ ਸਨ ਜਿਸ ਕਰਕੇ ਇਹ 4.40 ਫ਼ੀਸਦੀ ਤੋਂ ਘਟਾ ਕੇ 4 ਫੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਵਰਸ ਰੈਪੋ ਰੇਟ 3.75 ਤੋਂ ਘੱਟ ਕਰਕੇ 3.35 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਲੋਨ ਦੀ ਕਿਸਤ ਦੇਣ ‘ਤੇ 3 ਮਹੀਨੇ ਦੀ ਛੁੱਟ ਦਿੱਤੀ ਗਈ ਹੈ ਜੇਕਰ ਤੁਸੀ ਤਿੰਨ ਮਹੀਨੇ ਤੱਕ ਆਪਣੀ ਈਐਮਆਈ ਨਹੀਂ ਦਿੰਦੇ ਤਾਂ ਬੈਂਕ ਤੁਹਾਡੇ ਉੱਤੇ ਦਬਾਅ ਨਹੀਂ ਪਾ ਸਕਦਾ ਹੈ। ਸ਼ਕਤੀਕਾਂਤ ਅਨੁਸਾਰ ਵਿੱਤੀ ਸਾਲ 2020-2021 ਵਿਚ ਭਾਰਤ ਦੀ ਜੀਡੀਪੀ ਵਿਚ ਗਿਰਵਾਟ ਆਵੇਗੀ ਅਤੇ ਇਹ ਨੈਗੇਟਿਵ ਰਹਿ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲਾਕਡਾਊਨ ਕਾਰਨ ਆਰਥਿਕ ਗਤੀਵਿਧੀਆਂ ਵਿਚ ਭਾਰੀ ਗਿਰਾਵਟ ਆਈ ਹੈ ਤੇ ਛੇ ਵੱਡੇ ਉਦਯੋਗਿਕ ਸੂਬੇ ਜ਼ਿਆਦਾਤਰ ਰੈਡ ਜ਼ੋਨ ਵਿਚ ਰਹੇ ਹਨ ਇਨ੍ਹਾਂ ਦੀ ਦੇਸ਼ ਦੀ ਅਰਥਵਿਵਸਥਾ ਵਿਚ 60 ਫ਼ੀਸਦੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਗਤੀਵਿਧੀਆਂ ਵਿਚ ਸੁਸਤੀ ਕਰਕੇ ਸਰਕਾਰ ਦਾ ਮਾਲੀਆ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ ਅਤੇ ਨਿੱਜੀ ਖਪਤ ਨੂੰ ਸੱਭ ਤੋਂ ਵੱਝ ਝਟਕਾ ਲੱਗਿਆ ਹੈ। ਦੱਸ ਦਈਏ ਕਿ ਕੋਰੋਨਾ ਸੰਕਟ ਕਾਰਨ ਡੁੱਬ ਰਹੀ ਅਰਥਵਿਵਸਥਾ ਵਿਚ ਜਾਨ ਪਾਉਣ ਲਈ ਮੋਦੀ ਸਰਕਾਰ ਨੇ ਪਹਿਲਾਂ ਹੀ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਇਸ ਪੈਕੇਜ ਦਾ ਲੋਖਾ-ਜੋਖਾ ਦੇਸ਼ ਦੇ ਸਾਹਮਣੇ ਰੱਖ ਚੁੱਕੀ ਹੈ।

LEAVE A REPLY