ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤੀ ਹਵਾਈ ਫੌਜ ਦੇ ਲਈ ਗੇਮਚੇਂਜਰ ਮੰਨੇ ਜਾ ਰਹੇ ਰਾਫੇਲ ਲੜਾਕੂ ਜਹਾਜ਼ ਜੁਲਾਈ ਦੇ ਅਖੀਰ ਵਿਚ ਭਾਰਤ ਪਹੁੰਚੇ ਸਨ ਅਤੇ ਭਲਕੇ ਵੀਰਵਾਰ 10 ਜੁਲਾਈ ਨੂੰ ਇਹ ਲੜਾਕੂ ਭਾਰਤੀ ਜਹਾਜ਼ ਹਵਾਈ ਫੌਜ ਵਿਚ ਅਧਿਕਾਰਕ ਤੌਰ ਉੱਤੇ ਸ਼ਾਮਲ ਹੋਣਗੇ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪੈਰੀ ਵੀ ਮੌਜੂਦ ਰਹੇਗੀ।

ਦਰਅਸਲ ਪੰਜ ਰਾਫੇਲ ਜੈੱਟ ਲੜਾਕੂ ਜਹਾਜ਼ਾਂ ਦਾ ਪਹਿਲਾ ਬੈਚ ਇਸੇ ਸਾਲ 29 ਜੁਲਾਈ ਨੂੰ ਭਾਰਤ ਪਹੁੰਚਿਆ ਸੀ ਅਤੇ ਜਹਾਜ਼ ਉਦੋਂ ਤੋਂ ਹੀ ਅੰਬਾਲਾ ਏਅਰਫੋਰਸ ਸਟੇਸ਼ਨ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ਗਏ ਹਨ। ਦੂਜੇ ਪਾਸੇ ਫਰਾਂਸ ਦੇ ਰੱਖਿਆ ਮੰਤਰੀ ਵੀ ਭਲਕੇ ਵੀਰਵਾਰ ਨੂੰ ਅਧਿਕਾਰਕ ਤੌਰ ਉੱਤੇ ਭਾਰਤ ਦੀ ਯਾਤਰਾ ਉੱਤੇ ਆ ਰਹੀ ਹੈ। 2017 ਤੋਂ ਬਾਅਦ ਰੱਖਿਆ ਮੰਤਰੀ ਪੈਰੀ ਦੀ ਇਹ ਤੀਜੀ ਯਾਤਰਾ ਹੈ। ਦੋਵੇਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੌਜੂਦਗੀ ਵਿਚ ਰਾਫੇਲ ਜਹਾਜ਼ਾਂ ਨੂੰ ਏਅਰਫੋਰਸ ਵਿਚ ਸ਼ਾਮਲ ਕੀਤਾ ਜਾਵੇਗਾ।

ਦੱਸ ਦਈਏ ਕਿ ਭਾਰਤ ਨੇ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਵਿਚ 36 ਰਾਫੇਲ ਲੜਾਕੂ ਜਹਾਜ਼ਾਂ ਨੂੰ ਖਰੀਦਣ ਦਾ ਸੌਦਾ ਕੀਤਾ ਸੀ। ਇਨ੍ਹਾਂ 36 ਜਹਾਜ਼ਾਂ ਵਿਚ 30 ਲੜਾਕੂ ਸਮਰੱਥਾ ਵਾਲੇ ਹਨ, ਜਦਕਿ 6 ਦਹੁਰੀ ਸੀਟ ਵਾਲੇ ਟ੍ਰੇਨਿੰਗ ਜਹਾਜ਼ ਹਨ। ਦੂਜੇ ਪਾਸੇ ਮੀਡੀਆ ਵਿਚ ਆ ਰਹੀ ਖਬਰਾਂ ਦੀ ਮੰਨੀਏ ਤਾਂ ਪੰਜ ਰਾਫੇਲ ਲੜਾਕੂ ਜਹਾਜ਼ਾਂ ਦਾ ਦੂਜਾ ਬੈਚ ਇਸ ਸਾਲ ਨਵੰਬਰ ਵਿਚ ਭਾਰਤ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨੂੰ ਪੱਛਮੀ ਬੰਗਾਲ ਦੇ ਹਾਸਿਮਾਰਾ ਏਅਰਬੇਸ ਉੱਤੇ ਤਾਇਨਾਤ ਕੀਤਾ ਜਾਵੇਗਾ। ਉੱਥੇ ਹੀ ਸਾਰੇ 36 ਜਹਾਜ਼ਾ ਦੀ ਡਿਲਵਿਰੀ 2021 ਦੇ ਅਖੀਰ ਤੱਕ ਹੋ ਜਾਵੇਗੀ।

LEAVE A REPLY