ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪੂਰੇ ਸੂਬੇ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 68 ਹੋ ਚੁੱਕੀ ਹੈ ਜਦਕਿ ਅੱਜ ਇਕ ਕੋਰੋਨਾ ਪੀੜਤ ਮਰੀਜ਼ ਨੇ ਦਮ ਵੀ ਤੋੜ ਦਿੱਤਾ ਹੈ ਜਿਸ ਕਰਕੇ ਕੁੱਲ ਮੌਤਾ ਦੀ ਸੰਖਿਆ ਛੇ ਤੱਕ ਪਹੁੰਚ ਗਈ ਹੈ ਜਿਸ ਦੀ ਜਾਣਕਾਰੀ ਖੁਦ ਪੰਜਾਬ ਦੇ ਸਿਹਤ ਵਿਭਾਗ ਨੇ ਦਿੱਤੀ ਹੈ।

ਬੀਤੇ ਦਿਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁੱਲ ਗਿਣਤੀ 65 ਸੀ ਪਰ ਅੱਜ ਹੋਰ ਤਿੰਨ ਵੱਖ-ਵੱਖ ਜਿਲ੍ਹਿਆਂ ਤੋਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਡੇਰਾਬਸੀ (ਮੁਹਾਲੀ), ਬਰਨਾਲਾ ਅਤੇ ਲੁਧਿਆਣਾ ਤੋਂ ਕੋਰੋਨਾ ਦੇ 1-1 ਕੇਸ ਸਾਹਮਣੇ ਆਇਆ ਹੈ ਜਿਸ ਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 68 ਹੋ ਗਈ ਹੈ। ਉੱਥੇ ਹੀ ਲੁਧਿਆਣਾ ਵਿਚ ਇਕ ਕੋਰੋਨਾ ਪੀੜਤ ਔਰਤ ਦੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਕੁੱਲ ਮੌਤਾਂ ਦਾ ਆਂਕੜਾ ਵੱਧ ਕੇ 6 ਹੋ ਗਿਆ ਹੈ।

ਹੁਣ ਤੱਕ ਕਿੱਥੋਂ ਕਿੰਨੇ ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ(ਸ਼ਹੀਦ ਭਗਤ ਸਿੰਘ ਨਗਰ)-19, ਮੌਤਾ-1

ਮੁਹਾਲੀ(ਸਾਹਿਬਜ਼ਾਦਾ ਅਜੀਤ ਸਿੰਘ ਨਗਰ)-15, ਮੌਤਾਂ-1

ਹੁਸ਼ਿਆਰਪੁਰ -07, ਮੌਤਾਂ- 1

ਜਲੰਧਰ-06

ਅੰਮ੍ਰਿਤਸਰ-08, ਮੌਤਾਂ 01

ਲੁਧਿਆਣਾ-05, ਮੌਤਾਂ-02

ਪਟਿਆਲਾ – 01

ਮਾਨਸਾ-03

ਰੋਪੜ-01

ਪਠਾਨਕੋਟ-01

ਫਰੀਦਕੋਟ -01

ਬਰਨਾਲਾ -01

ਕੁੱਲ ਕੇਸ -68, ਮੌਤਾਂ-06

LEAVE A REPLY