ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ।  ਬੀਤੇ ਦਿਨ ਪੂਰੇ ਸੂਬੇ ਵਿਚੋਂ ਕੋਰੋਨਾ ਦੇ ਕੁੱਲ 36 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2233 ਹੋ ਗਈ ਹੈ। ਜਦਕਿ 18 ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ। ਉੱਥੇ ਹੀ ਹੋਰ 2 ਕੋਰੋਨਾ ਪੀੜਤਾਂ ਨੇ ਦਮ ਵੀ ਤੋੜਿਆ ਹੈ ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੁਹਾਲੀ ਤੋਂ 4, ਪਟਿਆਲਾ ਤੋਂ 2, ਸੰਗਰੂਰ ਤੋਂ 2, ਬਠਿੰਡਾ ਤੋਂ 5, ਅੰਮ੍ਰਿਤਸਰ ਤੋਂ 8, ਫਾਜ਼ਿਲਕਾ ਤੋਂ 2, ਫਤਿਹਗੜ੍ਹ ਸਾਹਿਬ ਤੋਂ 1, ਤਰਨਤਾਰਨ ਤੋਂ 1, ਪਠਾਨਕੋਟ ਤੋਂ 8, ਗੁਰਦਾਸਪੁਰ ਤੋਂ 1 ਅਤੇ ਹੁਸ਼ਿਆਰਪੁਰ ਤੋਂ ਦੋ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਲੁਧਿਆਣਾ ਵਿਚ 12, ਪਟਿਆਲਾ ਵਿਚ 3, ਮੁਕਤਸਰ ਸਾਹਿਬ ਵਿਚ 1 ਅਤੇ ਬਠਿੰਡਾ ਵਿਚ 2 ਕੋਰੋਨਾ ਦੇ ਮਰੀਜ਼ ਸਿਹਤਯਾਬ ਹੋਏ ਹਨ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 1967 ਹੋ ਗਈ ਹੈ ਜਦਕਿ ਜਲੰਧਰ ਤੇ ਲੁਧਿਆਣਾ ਵਿਚ ਇਕ-ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 44 ਤੱਕ ਪਹੁੰਚ ਗਿਆ ਹੈ ਜਿਸ ਕਰਕੇ ਸੂਬੇ ਵਿਚ ਐਕਟਿਵ ਮਾਮਲੇ 222 ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-374, ਠੀਕ ਹੋਏ- 306, ਮੌਤਾਂ-7

ਜਲੰਧਰ – ਕੁੱਲ ਕੇਸ – 241, ਠੀਕ ਹੋਏ -209, ਮੌਤਾਂ-7

ਲੁਧਿਆਣਾ- ਕੁੱਲ ਕੇਸ-180, ਠੀਕ ਹੋਏ-147, ਮੌਤਾਂ-9

ਤਰਨਤਾਰਨ ਕੁੱਲ ਕੇਸ-157, ਠੀਕ ਹੋਏ-152, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-137, ਠੀਕ ਹੋਏ-125, ਮੌਤਾਂ-3

ਪਟਿਆਲਾ-ਕੁੱਲ ਕੇਸ-118, ਠੀਕ ਹੋਏ-104, ਮੌਤਾਂ-2

ਮੁਹਾਲੀ – ਕੁੱਲ ਕੇਸ – 111, ਠੀਕ ਹੋਏ – 99, ਮੌਤਾਂ –3

ਹੁਸ਼ਿਆਰਪੁਰ- ਕੁੱਲ ਕੇਸ-116, ਠੀਕ ਹੋਏ-88, ਮੌਤਾਂ-5

ਨਵਾਂਸ਼ਹਿਰ- ਕੁੱਲ ਕੇਸ-106, ਠੀਕ ਹੋਏ-101, ਮੌਤਾਂ-1

ਸੰਗਰੂਰ ਕੁੱਲ ਕੇਸ-96, ਠੀਕ ਹੋਏ-91, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-66, ਠੀਕ ਹੋਏ-66, ਮੌਤਾਂ-0

ਫਰੀਦਕੋਟ- ਕੁੱਲ ਕੇਸ-62, ਠੀਕ ਹੋਏ-61, ਮੌਤਾਂ-0

ਰੋਪੜ- ਕੁੱਲ ਕੇਸ-62, ਠੀਕ ਹੋਏ-59, ਮੌਤਾਂ-1

ਮੋਗਾ- ਕੁੱਲ ਕੇਸ-61, ਠੀਕ ਹੋਏ-59, ਮੌਤਾਂ-0

ਪਠਾਨਕੋਟ- ਕੁੱਲ ਕੇਸ-60, ਠੀਕ ਹੋਏ-28, ਮੌਤਾਂ-1

ਫਤਿਹਗੜ੍ਹ ਸਾਹਿਬ- ਕੁੱਲ ਕੇਸ-58, ਠੀਕ ਹੋਏ-57, ਮੌਤਾਂ-0

ਬਠਿੰਡਾ- ਕੁੱਲ ਕੇਸ-47 ਠੀਕ ਹੋਏ-43, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-46, ਠੀਕ ਹੋਏ-45, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-42, ਮੌਤਾਂ-0

ਕਪੂਰਥਲਾ-ਕੁੱਲ ਕੇਸ-36, ਠੀਕ ਹੋਏ-33, ਮੌਤਾਂ-3

ਮਾਨਸਾ- ਕੁੱਲ ਕੇਸ-32, ਠੀਕ ਹੋਏ-32, ਮੌਤਾਂ-0

ਬਰਨਾਲਾ ਕੁੱਲ ਕੇਸ-23, ਠੀਕ ਹੋਏ-20, ਮੌਤਾਂ-1

ਕੁੱਲ ਕੇਸ 2233, ਠੀਕ ਹੋਏ 1967, ਮੌਤਾਂ 44

 

LEAVE A REPLY