ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਪੂਰੀ ਦੁਨੀਆ ਸਮੇਤ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਕੁੱਲ ਕੋਰੋਨਾ ਦੇ ਮਾਮਲਿਆਂ ਦੀ ਸੰਖਿਆਂ ਵੱਧ ਕੇ 3300 ਤੋਂ ਵੀ ਜਿਆਦਾ ਹੋ ਚੁੱਕੀ ਹੈ ਜਦਕਿ 70 ਤੋਂ ਵੱਧ ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ।

ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੇ ਦੇਸ਼ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 302 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਇਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ  3374 ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 267 ਮਰੀਜ਼ ਠੀਕ ਵੀ ਹੋ ਚੁੱਕੇ ਹਨ ਅਤੇ 3030 ਐਕਟੀਵ ਕੇਸ ਹਨ। ਉੱਥੇ ਹੀ ਹੁਣ ਤੱਕ 77 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ 3 ਅਪ੍ਰੈਲ ਨੂੰ ਆਉਣ ਵਾਲੇ 5 ਅਪ੍ਰੈਲ ਭਾਵ ਅੱਜ ਦੇ ਦਿਨ ਦੇਸ਼ ਵਾਸੀਆਂ ਨੂੰ ਕੋਰੋਨਾ ਵਿਰੁੱਧ ਦੇਸ਼ ਦੀ ਸਾਮੂਹਿਕ ਸ਼ਕਤੀ ਨੂੰ ਦਰਸਾਉਣ ਲਈ ਰਾਤ 9 ਵਜੇ ਆਪਣੇ ਘਰਾਂ ਦੀ ਬਾਲਕੋਣੀਆਂ ਵਿਚ ਖੜ੍ਹੇ ਹੋ ਕੇ ਦੀਵੇ ਅਤੇ ਮੋਮਬੱਤੀਆਂ ਜਲਾਉਣ ਦੀ ਅਪੀਲ ਕੀਤੀ ਹੈ।

ਕੀ ਕਿਹਾ ਸੀ ਪੀਐਮ ਮੋਦੀ ਨੇ

ਦੇਸ਼ ਨੂੰ ਵੀਡੀਓ ਸੰਦੇਸ਼ ਦੇਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਵਿਚ ਦੇਸ਼ ਦੀ ਸਾਮੂਹਿਕ ਸ਼ਕਤੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਐਤਵਾਰ, 5 ਅਪ੍ਰੈਲ ਨੂੰ ਆਪਣੇ ਘਰ ਦੀ ਬਾਲਕੋਨੀ ਵਿਚ ਖੜੇ ਹੋ ਕੇ ਮੋਮਬੱਤੀ, ਦੀਵੇ, ਫਲੈਸ਼ ਲਾਈਟ ਨੂੰ 9 ਮਿੰਟ ਲਈ ਜਲਾਉਣ ਦੀ ਅਪੀਲ ਕੀਤੀ ਸੀ     

 

LEAVE A REPLY