ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ‘ਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਬੀਤੇ ਦਿਨ ਸੂਬੇ ਵਿਚੋਂ 22 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2002 ਤੱਕ ਪਹੁੰਚ ਗਈ ਹੈ ਉੱਥੇ ਹੀ ਥੋੜੀ ਰਾਹਤ ਵਾਲੀ ਖਬਰ ਇਹ ਰਹੀ ਕਿ 95 ਹੋਰ ਮਰੀਜ਼ ਕੋਰੋਨਾ ਨੂੰ ਮਾਤ ਦਾ ਕੇ ਸਿਹਤਯਾਬ ਵੀ ਹੋਏ ਹਨ ਜਦਕਿ ਇਕ ਕੋਰੋਨਾ ਪੀੜਤ ਨੇ ਦਮ ਤੋੜਿਆ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 19, ਗੁਰਦਾਸਪੁਰ ਤੋਂ 1 ਅਤੇ ਪਟਿਆਲਾ ਤੋਂ 2 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਉੱਥੇ ਹੀ ਜਲੰਧਰ ਵਿਚ ਛੇ, ਤਰਨਤਾਰਨ ਵਿਚ 7, ਹੁਸ਼ਿਆਰਪੁਰ ਵਿਚ 3, ਸੰਗਰੂਰ ਵਿਚ 7, ਮੁਕਤਸਰ ਸਾਹਿਬ ਵਿਚ 2, ਫਰੀਦਕੋਟ ਵਿਚ 6, ਰੋਪੜ ਵਿਚ 4, ਮੋਗਾ ਵਿਚ 1,ਮਾਨਸਾ ਵਿਚ 9, ਫਾਜ਼ਿਲਕਾ ਵਿਚ 39 ਅਤੇ ਪਠਾਨਕੋਟ ਵਿਚ 11 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋਏ ਹਨ ਜਿਸ ਨਾਲ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1642 ਹੋ ਗਈ ਹੈ। ਜਦਕਿ ਪਠਾਨਕੋਟ ਵਿਚ ਇਕ ਕੋਰੋਨਾ ਪੀੜਤ ਦੀ ਮੌਤ ਵੀ ਹੋਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 38 ਹੋ ਗਿਆ ਹੈ। ਸੂਬੇ ਵਿਚ ਇਸ ਵੇਲੇ ਐਕਟਿਵ ਕੇਸ 322 ਰਹਿ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-307, ਠੀਕ ਹੋਏ- 295, ਮੌਤਾਂ-4

ਜਲੰਧਰ – ਕੁੱਲ ਕੇਸ – 209, ਠੀਕ ਹੋਏ -156, ਮੌਤਾਂ- 5

ਲੁਧਿਆਣਾ- ਕੁੱਲ ਕੇਸ-169, ਠੀਕ ਹੋਏ-29, ਮੌਤਾਂ-7

ਤਰਨਤਾਰਨ ਕੁੱਲ ਕੇਸ-155, ਠੀਕ ਹੋਏ-154, ਮੌਤਾਂ-0

ਗੁਰਦਾਸਪੁਰ- ਕੁੱਲ ਕੇਸ-124, ਠੀਕ ਹੋਏ-119, ਮੌਤਾਂ-3

ਨਵਾਂਸ਼ਹਿਰ- ਕੁੱਲ ਕੇਸ-105, ਠੀਕ ਹੋਏ-68, ਮੌਤਾਂ-1

ਪਟਿਆਲਾ-ਕੁੱਲ ਕੇਸ-103, ਠੀਕ ਹੋਏ-83, ਮੌਤਾਂ-2

ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 97, ਮੌਤਾਂ –3

ਹੁਸ਼ਿਆਰਪੁਰ- ਕੁੱਲ ਕੇਸ-95, ਠੀਕ ਹੋਏ-88, ਮੌਤਾਂ-5

ਸੰਗਰੂਰ ਕੁੱਲ ਕੇਸ-88, ਠੀਕ ਹੋਏ-87, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-50, ਮੌਤਾਂ-0

ਫਰੀਦਕੋਟ- ਕੁੱਲ ਕੇਸ-61, ਠੀਕ ਹੋਏ-45, ਮੌਤਾਂ-0

ਰੋਪੜ- ਕੁੱਲ ਕੇਸ-60, ਠੀਕ ਹੋਏ-52, ਮੌਤਾਂ-1

ਮੋਗਾ- ਕੁੱਲ ਕੇਸ-59, ਠੀਕ ਹੋਏ-59, ਮੌਤਾਂ-0

ਫਤਿਹਗੜ੍ਹ ਸਾਹਿਬ ਕੁੱਲ ਕੇਸ-56, ਠੀਕ ਹੋਏ-46, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-43, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-39, ਮੌਤਾਂ-0

ਬਠਿੰਡਾ- ਕੁੱਲ ਕੇਸ-41 ਠੀਕ ਹੋਏ-37, ਮੌਤਾਂ-0

ਕਪੂਰਥਲਾ-ਕੁੱਲ ਕੇਸ-33, ਠੀਕ ਹੋਏ-30, ਮੌਤਾਂ-3

ਮਾਨਸਾ- ਕੁੱਲ ਕੇਸ-32, ਠੀਕ ਹੋਏ-19, ਮੌਤਾਂ-0

ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-26, ਮੌਤਾਂ-2

ਬਰਨਾਲਾ ਕੁੱਲ ਕੇਸ-21, ਠੀਕ ਹੋਏ-20, ਮੌਤਾਂ-1

ਕੁੱਲ ਕੇਸ 2002, ਠੀਕ ਹੋਏ 1642, ਮੌਤਾਂ 38

 

LEAVE A REPLY