ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹਾਲਾਂਕਿ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਨਿਰੰਤਰ ਇਜ਼ਾਫਾ ਹੋ ਰਿਹਾ ਹੈ। ਬੀਤੇ ਦਿਨ ਪੂਰੇ ਸੂਬੇ ਵਿਚੋਂ 16 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 1980 ਹੋ ਗਈ ਹੈ। ਉੱਥੇ ਹੀ ਹੋਰ 181 ਮਰੀਜ਼ ਕੋਰੋਨਾ ਨੂੰ ਮਾਤ ਦੇ ਠੀਕ ਵੀ ਹੋਏ ਹਨ ਜਦਕਿ 2 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੱਕ ਤਰਨਤਾਰਨ ਤੋਂ 1, ਲੁਧਿਆਣਾ ਤੋਂ 6, ਗੁਰਦਾਸਪੁਰ ਤੋਂ 1, ਜਲੰਧਰ ਤੋਂ 2, ਫਰੀਦਕੋਟ ਤੋਂ 2, ਕਪੂਰਥਲਾ ਤੋਂ 1 ਅਤੇ ਹੁਸ਼ਿਆਰਪੁਰ ਤੋਂ 3 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ। ਜਦਕਿ ਜਲੰਧਰ ਵਿਚ 17, ਤਰਨਤਾਰਨ ਵਿਚ 62, ਗੁਰਦਾਸਪੁਰ ਵਿਚ 3, ਮੁਹਾਲੀ ਵਿਚ 2, ਸੰਗਰੂਰ ਵਿਚ 26, ਮੁਕਤਸਰ ਸਾਹਿਬ ਵਿਚ 6, ਰੋਪੜ ਵਿਚ 24, ਫਤਿਹਗੜ੍ਹ ਸਾਹਿਬ ਵਿਚ 36 ਅਤੇ ਕਪੂਰਥਲਾ ਵਿਚ 5 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋਏ ਹਨ ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1547 ਹੋ ਗਈ ਹੈ। ਉੱਥੇ ਹੀ ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ 1-1 ਕੋਰੋਨਾ ਪੀੜਤ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 37 ਹੋ ਗਿਆ ਹੈ ਨਾਲ ਹੀ ਸੂਬੇ ਵਿਚ ਐਕਟਿਵ ਕੇਸ 396 ਹੋ ਗਏ ਹਨ।

ਅੰਮ੍ਰਿਤਸਰ- ਕੁੱਲ ਕੇਸ-305, ਠੀਕ ਹੋਏ- 295, ਮੌਤਾਂ-4

ਜਲੰਧਰ – ਕੁੱਲ ਕੇਸ – 209, ਠੀਕ ਹੋਏ -150, ਮੌਤਾਂ- 5

ਤਰਨਤਾਰਨ ਕੁੱਲ ਕੇਸ-155, ਠੀਕ ਹੋਏ-147, ਮੌਤਾਂ-0

ਲੁਧਿਆਣਾ- ਕੁੱਲ ਕੇਸ-150, ਠੀਕ ਹੋਏ-29, ਮੌਤਾਂ-7

ਗੁਰਦਾਸਪੁਰ- ਕੁੱਲ ਕੇਸ-123, ਠੀਕ ਹੋਏ-119, ਮੌਤਾਂ-3

ਨਵਾਂਸ਼ਹਿਰ- ਕੁੱਲ ਕੇਸ-105, ਠੀਕ ਹੋਏ-68, ਮੌਤਾਂ-1

ਮੁਹਾਲੀ – ਕੁੱਲ ਕੇਸ – 102, ਠੀਕ ਹੋਏ – 97, ਮੌਤਾਂ –3

ਪਟਿਆਲਾ-ਕੁੱਲ ਕੇਸ-101, ਠੀਕ ਹੋਏ-83, ਮੌਤਾਂ-2

ਹੁਸ਼ਿਆਰਪੁਰ- ਕੁੱਲ ਕੇਸ-95, ਠੀਕ ਹੋਏ-85, ਮੌਤਾਂ-5

ਸੰਗਰੂਰ ਕੁੱਲ ਕੇਸ-88, ਠੀਕ ਹੋਏ-80, ਮੌਤਾਂ-0

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-65, ਠੀਕ ਹੋਏ-48, ਮੌਤਾਂ-0

ਮੋਗਾ- ਕੁੱਲ ਕੇਸ-61, ਠੀਕ ਹੋਏ-58, ਮੌਤਾਂ-0

ਫਰੀਦਕੋਟ- ਕੁੱਲ ਕੇਸ-61, ਠੀਕ ਹੋਏ-39, ਮੌਤਾਂ-0

ਰੋਪੜ- ਕੁੱਲ ਕੇਸ-60, ਠੀਕ ਹੋਏ-48, ਮੌਤਾਂ-1

ਫਤਿਹਗੜ੍ਹ ਸਾਹਿਬ ਕੁੱਲ ਕੇਸ-56, ਠੀਕ ਹੋਏ-46, ਮੌਤਾਂ-0

ਫ਼ਿਰੋਜ਼ਪੁਰ – ਕੁੱਲ ਕੇਸ-44, ਠੀਕ ਹੋਏ-43, ਮੌਤਾਂ-1

ਫਾਜ਼ਿਲਕਾ ਕੁੱਲ ਕੇਸ-44, ਠੀਕ ਹੋਏ-0, ਮੌਤਾਂ-0

ਬਠਿੰਡਾ- ਕੁੱਲ ਕੇਸ-41 ਠੀਕ ਹੋਏ-37, ਮੌਤਾਂ-0

ਮਾਨਸਾ- ਕੁੱਲ ਕੇਸ-32, ਠੀਕ ਹੋਏ-10, ਮੌਤਾਂ-0

ਪਠਾਨਕੋਟ- ਕੁੱਲ ਕੇਸ-29, ਠੀਕ ਹੋਏ-15, ਮੌਤਾਂ-1

ਕਪੂਰਥਲਾ-ਕੁੱਲ ਕੇਸ-33, ਠੀਕ ਹੋਏ-30, ਮੌਤਾਂ-3

ਬਰਨਾਲਾ ਕੁੱਲ ਕੇਸ-21, ਠੀਕ ਹੋਏ-20, ਮੌਤਾਂ-1

ਕੁੱਲ ਕੇਸ 1980, ਠੀਕ ਹੋਏ 1547, ਮੌਤਾਂ 37

LEAVE A REPLY