ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 54 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਹੁਣ ਤੱਕ 3 ਲੱਖ 43 ਹਜ਼ਾਰ ਤੋਂ ਵੱਧ ਮਨੁੱਖੀ ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ 22 ਲੱਖ ਤੋਂ ਵੱਧ ਕੋਰੋਨਾ ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 5,405,096 ਹੋ ਗਈ ਹੈ ਜਦਕਿ ਹੁਣ ਤੱਕ 343,982 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ। ਉੱਥੇ ਹੀ 2,247,322 ਮਰੀਜ਼ਾਂ ਨੇ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਸੰਖਿਆ 2,813,792 ਹੋ ਗਈ ਹੈ। ਕੋਰੋਨਾ ਆਪਣਾ ਸੱਭ ਤੋਂ ਜ਼ਿਆਦਾ ਪ੍ਰਕੋਪ ਸੰਯੁਕਤ ਰਾਜ ਅਮਰੀਕਾ ਵਿਚ ਵਿਖਾ ਰਿਹਾ ਹੈ। ਇੱਥੇ ਹੁਣ ਤੱਕ 98,683 ਕੋਰੋਨਾ ਪੀੜਤ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ ਅਤੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 1,666,828 ਹੋ ਗਈ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ,  ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਸੰਕਰਮਨ ਦੀ ਮਾਰ ਝੱਲ ਰਹੇ ਹਨ ।

ਬ੍ਰਾਜ਼ੀਲ – ਕੁੱਲ ਕੇਸ – 349,113, ਮੌਤਾਂ-22,165

ਰੂਸ – ਕੁੱਲ ਕੇਸ-335,882, ਮੌਤਾਂ-3,388

ਸਪੇਨ- ਕੁੱਲ ਕੇਸ – 282,370, ਮੌਤਾਂ- 28,678

ਯੂਕੇ- ਕੁੱਲ ਕੇਸ -257,154, ਮੌਤਾਂ-36,675

ਇਟਲੀ – ਕੁੱਲ ਕੇਸ – 229,327, ਮੌਤਾਂ- 32,735

ਫਰਾਂਸ- ਕੁੱਲ ਕੇਸ- 182,469, ਮੌਤਾਂ-28,332

ਜਰਮਨੀ- ਕੁੱਲ ਕੇਸ -179,986, ਮੌਤਾਂ-8,366

ਤੁਰਕੀ- ਕੁੱਲ ਕੇਸ- 155,986, ਮੌਤਾਂ-4,308

ਈਰਾਨ – ਕੁੱਲ ਕੇਸ -133,521, ਮੌਤਾਂ-7,359

ਭਾਰਤ- ਕੁੱਲ ਕੇਸ – 131,868, ਮੌਤਾਂ-3,868

ਪੇਰੂ–ਕੁੱਲ ਕੇਸ- 115,754, ਮੌਤਾਂ-3,373

ਚੀਨ- ਕੁੱਲ ਕੇਸ – 82,974 ਮੌਤਾਂ-4,634

ਕਨੇਡਾ-  ਕੁੱਲ ਕੇਸ- 83,621, ਮੌਤਾਂ-6,355

ਸਾਊਦੀ ਅਰਬ- ਕੁੱਲ ਕੇਸ- 70,161, ਮੌਤਾਂ-379

ਮੈਕਸੀਕੋ-ਕੁੱਲ ਕੇਸ- 65,856, ਮੌਤਾਂ-7,179

ਚਿਲੀ-ਕੁੱਲ ਕੇਸ-65,393, ਮੌਤਾਂ-673

ਬੈਲਜ਼ੀਅਮ-ਕੁੱਲ ਕੇਸ- 56,810, ਮੌਤਾਂ-9,237

ਪਾਕਿਸਤਾਨ-ਕੁੱਲ ਕੇਸ-52,437, ਮੌਤਾਂ-1,101

LEAVE A REPLY