ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਕਾਲ ਵਿਚਾਲੇ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਸੀਜ਼ਨ 13 ਦੀ ਸ਼ੁਰੂਆਤ ਬੀਤੇ ਦਿਨ ਯੂਏਈ ਵਿਚ ਹੋ ਚੁੱਕੀ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਚੇਨੰਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣੀ ਪਹਿਲੀ ਜਿੱਤ ਦੀ ਝੰਡੀ ਗੱਡ ਦਿੱਤੀ ਹੈ। ਉੱਥੇ ਹੀ ਅੱਜ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

ਇਹ ਮੁਕਾਬਲਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਲਈ ਸੈਸ਼ਨ ਦਾ ਇਹ ਪਹਿਲਾ ਮੁਕਾਬਲਾ ਹੋਵੇਗਾ। ਹੁਣ ਤੱਕ ਦੋਵਾਂ ਵਿਚਾਲੇ 24 ਮੈਚ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਪੰਜਾਬ ਦੀ ਟੀਮ ਨੇ 14 ਮੈਚ ਜਿੱਤੇ ਹਨ, ਜਦਕਿ ਦਿੱਲੀ ਨੇ 10 ਮੈਚਾਂ ਵਿਚ ਬਾਜ਼ੀ ਮਾਰੀ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਹਨ, ਉੱਥੇ ਹੀ ਦਿੱਲੀ ਕੈਪੀਟਲਸ ਦੀ ਕਮਾਨ ਸ਼੍ਰੇਅਸ ਅਈਅਰ ਦੇ ਹੱਥ ਵਿਚ ਹੈ।

ਉੱਥੇ ਹੀ ਬੀਤੇ ਦਿਨ ਸੀਜਨ ਦੇ ਪਹਿਲੇ ਮੁਕਾਬਲੇ ਵਿਚ ਚੇਨੰਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਅਬੂ ਧਾਬੀ ਵਿਚ ਖੇਡੇ ਗਏ ਮੈਚ ਵਿਚ ਟਾਸ ਹਾਰ ਕੇ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 9 ਵਿਕੇਟਾਂ ਉੱਤੇ 162 ਰਨ ਬਣਾਏ ਜਿਸ ਦੇ ਜਵਾਬ ਵਿਚ ਸੀਐਸਕੇ ਨੇ 19.2 ਓਵਰਾਂ ਵਿਚ 5 ਵਿਕੇਟਾਂ ਗਵਾ ਕੇ 166 ਰਨ ਬਣਾਉਂਦੇ ਹੋਏ ਮੈਚ ਆਪਣੇ ਨਾਮ ਕਰ ਲਿਆ। 163 ਦੋੜਾਂ ਦੇ ਟਾਰਗੇਟ ਦਾ ਪਿੱਛਾ ਕਰਨ ਉੱਤਰੀ ਚੇਨੰਈ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਟੀਮ ਨੇ ਪਹਿਲੇ ਦੋ ਓਵਰਾਂ ਵਿਚ ਹੀ ਦੋ ਵਿਕੇਟ ਗਵਾ ਲਏ ਪਰ ਅੰਬਾਤੀ ਰਾਇਡੂ ਦੇ 71 ਅਤੇ ਫਾਫ ਡੂ ਪਲੇਸਿਸ ਦੇ 58 ਰਨਾਂ ਨੇ ਚੇਨੰਈ ਦੀ ਮੈਚ ਉੱਤੇ ਪਕੜ ਮਜ਼ਬੂਰ ਕਰ ਦਿੱਤੀ ਅਤੇ ਟੀਮ ਨੇ 5 ਵਿਕੇਟ ਗਵਾ ਕੇ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕੀਤੀ।

LEAVE A REPLY