ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕ੍ਰਿਕਟ ਦੇ ਦੁਬਾਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰੇਮੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ।ਕੋਰੋਨਾ ਸੰਕਟ ਕਾਰਨ ਬੰਦ ਪਈ ਕ੍ਰਿਕਟ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਅਤੇ ਕ੍ਰਿਕਟ ਸਾਉਥ ਅਫਰੀਕਾ(ਸੀਐਸਏ) ਅਗਸਤ ਦੇ ਆਖਰ ਵਿਚ ਦੋਵਾਂ ਦੇਸ਼ਾਂ ਦੀਆਂ ਟੀਮਾਂ ਦਰਮਿਆਨ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਕਰਵਾਉਣ ਲਈ ਰਾਜ਼ੀ ਹੋ ਗਏ ਹਨ।

India vs South Africa 2020: 3 players who could be valuable picks ...

ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਟੀ-20 ਮੈਚ ਕਰਵਾਉਣ ਦੀ ਪੁਸ਼ਟੀ ਕ੍ਰਿਕਟ ਦੱਖਣੀ ਅਫਰੀਕਾ ਦੇ ਮੁੱਖ ਕਾਰਜਕਾਰੀ ਜੈਕ ਫੌਲ ਨੇ ਅੱਜ ਵੀਰਵਾਰ ਨੂੰ ਇਕ ਪ੍ਰੈਸ ਕਾਨਫੰਰਸ ਦੌਰਾਨ ਕੀਤੀ ਹੈ ਅਤੇ ਕਿਹਾ ਹੈ ਕਿ ਦੋਵੇ ਦੇਸ਼ਾਂ ਦੀਆਂ ਟੀਮਾਂ ਵਿਚਾਲੇ ਹੁਣ ਅਗਸਤ ਦੇ ਅਖੀਰ ਵਿਚ ਤਿੰਨ ਟੀ-20 ਮੈਚ ਖੇਡੇ ਜਾਣਗੇ ਜਿਸ ਲਈ ਭਾਰਤੀ ਕ੍ਰਿਕਟ ਟੀਮ ਅਫਰੀਕਾ ਦੇ ਦੌਰੇ ਉੱਤੇ ਆਵੇਗੀ। ਹਾਲਾਂਕਿ ਇਹ ਲੜੀ ਸਰਕਾਰ ਦੀ ਮੰੰਜ਼ੂਰੀ ਮਿਲਣ ਤੋਂ ਬਾਅਦ ਹੀ ਆਯੋਜਿਤ ਹੋਵੇਗੀ। ਨਾਲ ਹੀ ਬੀਸੀਸੀਆਈ ਦੁਆਰਾ ਵੀ ਅਧਿਕਾਰਕ ਤੌਰ ਉੱਤੇ ਇਸ ਸੀਰੀਜ਼ ਦੀ ਜਾਣਕਾਰੀ ਦੇਣਾ ਬਾਕੀ ਹੈ। ਦਰਅਸਲ ਦੱਖਣੀ ਅਫਰੀਕਾ ਵਨ-ਡੇ ਮੈਚਾਂ ਲਈ ਇਸੇ ਸਾਲ ਮਾਰਚ ਵਿਚ ਭਾਰਤ ਦੇ ਦੌਰੇ ਉੱਤੇ ਆਈ ਸੀ। ਦੋਵਾਂ ਦੇਸ਼ਾਂ ਵਿਚਾਲੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਸੀ ਪਰ ਪਹਿਲਾ ਮੈਚ ਬਾਰਿਸ਼ ਹੋਣ ਕਰਕੇ ਰੱਦ ਹੋ ਗਿਆ ਸੀ ਅਤੇ ਬਾਕੀ ਦੇ ਦੋ ਮੈਚਾਂ ਨੂੰ ਕੋਰੋਨਾ ਵਾਇਰਸ ਦੇ ਕਾਰਨ ਰੱਦ ਕਰਨਾ ਪਿਆ ਸੀ। ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਦਾ ਆਪਣਾ ਆਖਰੀ ਦੌਰਾ 2018 ਵਿਚ ਕੀਤਾ ਸੀ ਅਤੇ ਉਦੋਂ ਤਿੰਨ ਟੈਸਟ ਮੈਚ, ਛੇ ਵਨ-ਡੇ ਮੈਚ ਅਤੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡੀ ਸੀ।  ਜ਼ਿਕਰਯੋਗ ਹੈ ਕਿ ਕੋਰੋਨਾ ਕਹਿਰ ਦੇ ਮੱਦੇਨਜ਼ਰ ਬੀਸੀਸੀਆਈ ਇੰਡੀਅਨ ਪ੍ਰੀਮਿਅਰ ਲੀਗ(ਆਈਪੀਐਲ) ਨੂੰ ਵੀ ਅਣਮਿੱਥੇ ਸਮੇਂ ਲਈ ਟਾਲ ਚੁੱਕੀ ਹੈ।

LEAVE A REPLY