ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਵਿਚ ਹੁਣ ਤੱਕ 11,706 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ ਪਿਛਲੇ 24 ਘੰਟਿਆਂ ਦੌਰਾਨ 1074 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਜਿਸ ਨਾਲ ਰਿਕਵਰੀ ਰੇਟ 27.52 ਫ਼ੀਸਦੀ ਤੱਕ ਪਹੁੰਚ ਗਿਆ ਹੈ ਜੋ ਕਿ ਹੁਣ ਤੱਕ ਸੱਭ ਤੋਂ ਜਿਆਦਾ ਹੈ ਇਸ ਗੱਲ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਅੰਦਰ 2553 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 42,533 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਵਰਗੀ ਮਹਾਮਾਰੀ ਵਿਚ ਵੇਖਿਆ ਗਿਆ ਹੈ ਕਿ ਜਦੋਂ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਪਾਬੰਦੀ ਹਟਾ ਲਈ ਜਾਂਦੀ ਹੈ ਤਾਂ ਇਸ ਦੇ ਸੰਕਰਮਨ ਵੱਧਣ ਦਾ ਖਤਰਾ ਹੋਰ ਵੀ ਹੋ ਜਿਆਦਾ ਹੋ ਜਾਂਦਾ ਹੈ। ਅਗਰਵਾਲ ਨੇ ਕਿਹਾ ਕਿ 60 ਸਾਲ ਤੋਂ ਜਿਆਦਾ ਅਤੇ 10 ਸਾਲ ਤੋਂ ਘੱਟ ਉੱਮਰ ਦੇ ਬੱਚੇ ਘਰੇ ਰਹਿਣ ਤਾਂ ਜੋ ਇਸ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਉੱਥੇ ਹੀ ਪੀਸੀ ਵਿਚ ਮੌਜੂਦ ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੀਸੀ ਸਿਰਵਾਸਤਵ ਨੇ ਕਿਹਾ ਹੈ ਕਿ ਸਾਰੇ ਜਿਲ੍ਹਿਆਂ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨਾਂ ਵਿਚ ਵੰਡਿਆ ਗਿਆ ਹੈ। ਰੇਲ, ਹਵਾਈ ਯਾਤਰਾ ਉੱਤੇ ਪਾਬੰਦੀ ਜਾਰੀ ਰਹੇਗੀ ਪਰ ਮੈਡੀਕਲ ਐਮਰਜੈਂਸੀ ਵਿਚ ਛੁੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਜਰੂਰੀ ਸਮਾਨ ਲਿਜਾ ਰਹੇ ਟਰੱਕਾਂ ਦੀ ਅਵਾਜਾਈ ਚਾਲੂ ਰਹੇਗੀ ਜਦਕਿ ਕੰਟੇਨਮੈਂਟ ਜ਼ੋਨਾਂ ਵਿਚ ਪਾਬੰਦੀਆਂ ਲੱਗੀਆਂ ਰਹਿਣਗੀਆਂ। ਸਿਰਵਾਸਤਵ ਅਨੁਸਾਰ ਪੇਂਡੂ ਇਲਾਕਿਆਂ ਵਿਚ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਸਾਰੇ ਧਾਰਮਿਕ ਆਯੋਜਨ ਬੰਦ ਰੱਖੇ ਗਏ ਹਨ।

LEAVE A REPLY