ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਵਿਚ ਔਰਤਾਂ ਖਿਲਾਫ ਵੱਧ ਰਹੇ ਅਪਰਾਧ ਉੱਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ, ਜਿਸ ਮੁਤਾਬਕ ਹੁਣ ਜੇਕਰ ਯੂਪੀ ਵਿਚ ਕੋਈ ਮਹਿਲਾਵਾਂ ਨਾਲ ਛੇੜਖਾਨੀ, ਦੁਰਵਿਵਹਾਰ ਜਾਂ ਜਿਨਸੀ ਅਪਰਾਧ ਕਰਦਾ ਹੈ ਤਾਂ ਉਸ ਦੇ ਪੋਸਟ ਸ਼ਹਿਰ ਦੇ ਚੌਰਾਹੇ ਉੱਤੇ ਲਗਾਏ ਜਾਣਗੇ।

ਇਸ ਆਦੇਸ਼ ਮੁਤਾਬਕ ਹੁਣ ਮਹਿਲਾਵਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਨੂੰ ਮਹਿਲਾ ਪੁਲਿਸਕਰਮੀ ਹੀ ਸਜਾ ਦੇਣਗੀਆਂ।ਦਰਅਸਲ ਇਸ ਕਾਰਵਾਈ ਦੀ ਜ਼ਿੰਮੇਵਾਰੀ ਮਹਿਲਾ ਪੁਲਿਸਕਰਮੀਆਂ ਨੂੰ ਦਿੱਤੀ ਗਈ ਹੈ। ਮਹਿਲਾ ਪੁਲਿਸਕਰਮੀ ਚੌਕ ਚੌਰਾਹਿਆਂ ਉੱਤੇ ਅਜਿਹੇ ਮਨਚਲਿਆਂ ਅਤੇ ਅਪਰਾਧੀਆਂ ਦੀ ਪਹਿਚਾਣ ਕਰ ਉਨ੍ਹਾਂ ਦੇ ਪੋਸਟਰ ਜਨਤਕ ਥਾਵਾਂ ਉੱਤੇ ਚਿਪਕਾਉਣਗੀਆਂ।

ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਕਦਮ ਇਸ ਲਈ ਚੁੱਕਿਆ ਜਾ ਰਿਹਾ ਤਾਂ ਜੋ ਮਹਿਲਾਵਾਂ ਅਤੇ ਬੱਚਿਆਂ ਨਾਲ ਅਪਰਾਧ ਕਰਨ ਵਾਲਿਆਂ ਨੂੰ ਪੂਰਾ ਸਮਾਜ ਜਾਣ ਸਕੇ। ਸਰਕਾਰ ਦਾ ਮਕਸਦ ਹੈ ਕਿ ਅਜਿਹੇ ਅਪਰਾਧੀਆਂ ਦੇ ਨਾਮ ਅਤੇ ਪਛਾਣ ਜ਼ਾਹਰ ਕਰਨ ਨਾਲ ਅਪਰਾਧੀਆਂ ਨੂੰ ਸਜ਼ਾ ਦੇਣ ਨਾਲ ਸ਼ਰਮਿੰਦਗੀ ਵੀ ਮਹਿਸੂਸ ਕਵਾਈ ਜਾ ਸਕੇਗੀ। ਇੰਨਾ ਹੀ ਨਹੀਂ ਬਲਕਿ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਮਹਿਲਾਵਾਂ ਅਤੇ ਬੱਚਿਆ ਦੇ ਨਾਲ ਰੇਪ, ਛੇੜਖਾਨੀ, ਜਿਨਸੀ ਅਪਰਾਧ ਕਰਨ ਵਾਲੇ ਅਪਰਾਧੀਆਂ ਦੇ ਮਦਦਗਾਰਾਂ ਦੇ ਨਾਮ ਵੀ ਉਜ਼ਾਗਰ ਕੀਤੇ ਜਾਣ। ਅਜਿਹਾ ਕਰਨ ਨਾਲ ਉਨ੍ਹਾਂ ਦੇ ਮਦਦਗਾਰਾਂ ਵਿਚ ਵੀ ਬਦਨਾਮੀ ਦਾ ਡਰ ਪੈਦਾ ਹੋਵੇਗਾ। ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਲਈ ਬਣਾਏ ਗਏ ਐਂਟੀ ਰੋਮੀਓ ਸਕੁਐਡ ਨੇ ਵਧੀਆ ਕੰਮ ਕੀਤਾ ਹੈ ਅਤੇ ਮਨਚਲਿਆਂ ਦੇ ਨਾਲ ਅਪਰਾਧ ਕਰਨ ਵਾਲਿਆਂ ਦੀ ਕਮਰ ਵੀ ਤੋੜ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਆਰੋਪੀਆਂ ਦੇ ਪੋਸਟਰ ਵੀ ਸ਼ਹਿਰ ਦੇ ਮੁੱਖ ਚੌਰਾਹਿਆਂ ਉੱਤੇ ਲਗਾ ਦਿੱਤੇ ਗਏ ਸਨ।

 

LEAVE A REPLY