ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਵਿਰੋਧੀ ਧੀਰਾਂ ਦੇ ਜ਼ੋਰਦਾਰ ਹੰਗਾਮੇ ਵਿਚਾਲੇ ਅੱਜ ਮੰਗਲਵਾਰ ਨੂੰ ਖੇਤੀ ਨਾਲ ਜੁੜਿਆ ਤੀਜਾ ਬਿੱਲ ਵੀ ਰਾਜਸਭਾ ਵਿਚ ਪਾਸ ਹੋ ਗਿਆ ਹੈ। ਜ਼ਰੂਰੀ ਵਸਤੂਆਂ (ਸੋਧ) ਬਿੱਲ 2020 ਨੂੰ ਰਾਜਸਭਾ ਦੁਆਰਾ ਮੰਜੂਰੀ ਦੇ ਦਿੱਤੀ ਗਈ ਹੈ। ਇਹ ਬਿੱਲ ਲੋਕਸਭਾ ਵਿਚ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਦੋ ਹੋਰ ਖੇਤੀ ਬਿੱਲ ਵੀ ਸੰਸਦ ਦੇ ਦੋਵੇਂ ਸਦਨਾਂ ਵਿਚ ਪਾਸ ਹੋ ਚੁੱਕੇ ਹਨ।

ਜ਼ਰੂਰੀ ਵਸਤੂਆਂ (ਸੋਧ) ਬਿੱਲ ਵਿਚ ਖਾਦ ਪਦਾਰਥਾਂ ਜਿਵੇਂ, ਅਨਾਜ, ਦਾਲਾਂ ਅਤੇ ਪਿਆਜ਼ ਨੂੰ ਨਿਯੰਤਰਨ ਮੁਕਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸ ਦਾ ਭਾਵ ਕਿ ਇਨ੍ਹਾਂ ਸਾਰੀ ਜਿਣਸਾਂ ਉੱਤੇ ਸਰਕਾਰ ਦਾ ਕੰਟਰੋਲ ਨਹੀਂ ਹੋਵੇਗਾ, ਹਾਲਾਂਕਿ ਸਰਕਾਰ ਸਮੇਂ-ਸਮੇਂ ਉੱਤੇ ਇਸ ਦੀ ਸਮੀਖਿਆ ਕਰਦੀ ਰਹੇਗੀ। ਜਰੂਰਤ ਪੈਣ ਉੱਤੇ ਨਿਯਮਾਂ ਨੂੰ ਸਖਤ ਕੀਤਾ ਜਾ ਸਕਦਾ ਹੈ।

ਬਿੱਲ ਵਿਚ ਕਿਹਾ ਗਿਆ ਹੈ ਕਿ ਅਨਾਜ, ਦਾਲਾਂ, ਖਾਣਯੋਗ ਤੇਲ, ਆਲੂ ਅਤੇ ਪਿਆਜ਼ ਜ਼ਰੂਰੀ ਚੀਜ਼ਾ ਨਹੀਂ ਹੋਣਗੇ। ਉਤਪਾਦਨ, ਸਟੋਰੇਜ, ਵੰਡ ਉੱਤੇ ਸਰਕਾਰ ਦਾ ਨਿਯੰਤਰਣ ਖਤਮ ਹੋ ਜਾਵੇਗਾ। ਭੋਜਨ ਸਪਲਾਈ ਲੜੀ ਦੇ ਆਧੁਨਿਕੀਕਰਨ ਵਿਚ ਮਦਦ ਮਿਲੇਗੀ। ਖਪਤਕਾਰਾਂ ਦੇ ਲਈ ਵੀ ਕੀਮਤਾਂ ਵਿਚ ਸਥਿਰਤਾ ਬਣੀ ਰਹੇਗੀ। ਸਬਜ਼ੀਆਂ ਦੀਆਂ ਕੀਮਤਾਂ ਦੁਗਣੀ ਹੋਣ ਉੱਤੇ ਸਟਾਕ ਲਿਮਿਟ ਲਾਗੂ ਹੋਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਰਾਜਸਭਾ ਵਿਚ ਵਿਰੋਧੀ ਪਾਰਟੀਆਂ ਦੇ ਭਾਰੀ ਹੰਗਾਮੇ ਵਿਚਾਲੇ ਖੇਤੀ ਨਾਲ ਜੁੜੇ ਦੋ ਬਿੱਲ ਪਾਸ ਹੋ ਚੁੱਕੇ ਹਨ। ਕਿਸਾਨ ਉਤਪਾਦਨ ਵਪਾਰ ਅਤੇ ਵਣਜ(ਤਰੱਕੀ ਅਤੇ ਸਹੂਲਤ) ਬਿੱਲ 2020 ਅਤੇ ਕਿਸਾਨੀ (ਸਸ਼ਕਤੀਕਰਣ ਅਤੇ ਸੁਰੱਖਿਆ) ਸਮਝੌਤਾ, ਕੀਮਤ ਅਸ਼ੋਰੈਂਸ ਅਤੇ ਫਾਰਮ ਸੇਵਾਵਾਂ ਬਿੱਲ 2020 ਨੂੰ ਅਵਾਜ ਵੋਟ ਰਾਹੀਂ ਰਾਜਸਭਾ ਵਿਚ ਪਾਸ ਕੀਤਾ ਗਿਆ ਹੈ।

LEAVE A REPLY