ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਇਕ ਪਾਸੇ ਜਿੱਥੇ ਪੂਰੇ ਦੇਸ਼ ਸਮੇਤ ਦਿੱਲੀ ਵਿਚ ਕੋਰੋਨਾ ਆਪਣਾ ਲਗਾਤਾਰ ਕਹਿਰ ਵਿਖਾ ਰਿਹਾ ਹੈ ਉੱਥੇ ਹੀ ਹੁਣ ਕੋਰੋਨਾ ਸੰਕਟ ਕਾਰਨ ਦਿੱਲੀ ਸਰਕਾਰ ਦੇ ਖਜ਼ਾਨੇ ਨੂੰ ਵੀ ਢਾਹ ਲੱਗੀ ਹੈ ਜਿਸ ਕਰਕੇ ਕੇਜਰੀਵਾਲ ਸਰਕਾਰ ਨੇ ਹੁਣ ਕੇਂਦਰ ਸਰਕਾਰ ਦਾ ਬੂਹਾ ਖੜਕਾਇਆ ਹੈ ਅਤੇ 5 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਮਦਦ ਮੰਗੀ ਹੈ।

ਦਰਅਸਲ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ”ਅਸੀ ਦਿੱਲੀ ਸਰਕਾਰ ਦੇ ਮਾਲੀਆ ਅਤੇ ਇਸ ਦੇ ਘੱਟੋ ਘੱਟ ਖਰਚਿਆਂ ਦੀ ਸਮੀਖਿਆ ਕੀਤੀ ਹੈ। ਤਨਖਾਹ ਅਤੇ ਦਫ਼ਤਰੀ ਖਰਚਿਆਂ ਲਈ ਹਰ ਮਹੀਨੇ 3500 ਕਰੋੜ ਦੀ ਜ਼ਰੂਰਤ ਹੁੰਦੀ ਹੈ। ਪਿਛਲੇ 2 ਮਹੀਨਿਆਂ ਵਿਚ 500-500 ਕਰੋੜ ਰੁਪਏ ਦਾ ਜੀਐਸਟੀ ਕੂਲੈਕਸ਼ਨ ਹੋਇਆ ਹੈ। ਦੂਜੇ ਸਰੋਤਾਂ ਤੋਂ ਪ੍ਰਾਪਤ ਆਮਦਨੀ ਨੂੰ ਵੇਖਦਿਆਂ ਸਰਕਾਰ ਕੋਲ 1735 ਕਰੋੜ ਰੁਪਏ ਹਨ। ਸਾਨੂੰ 2 ਮਹੀਨਿਆਂ ਲਈ 7000 ਕਰੋੜ ਰੁਪਏ ਦੀ ਜ਼ਰੂਰਤ ਹੈ”। ਸਿਸੋਦੀਆ ਨੇ ਅੱਗੇ ਕਿਹਾ ਕਿ ”ਮੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਚਿੱਠੀ ਲਿਖ ਕੇ ਦਿੱਲੀ ਲਈ 5 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਮੰਗੀ ਹੈ। ਕੋਰੋਨਾ ਅਤੇ ਲਾਕਡਾਊਨ ਕਰਕੇ ਦਿੱਲੀ ਸਰਕਾਰ ਦਾ ਟੈਕਸ ਕੁਲੈਕਸ਼ਨ ਕਰੀਬ 85 ਫੀਸਦੀ ਨੀਚੇ ਚੱਲ ਰਿਹਾ ਹੈ। ਕੇਂਦਰ ਵੱਲੋਂ ਬਾਕੀ ਸੂਬਿਆਂ ਨੂੰ ਜਾਰੀ ਆਫਤ ਰਾਹਤ ਫੰਡ ਤੋਂ ਵੀ ਕੋਈ ਰਾਸ਼ੀ ਦਿੱਲੀ ਨੂੰ ਨਹੀਂ ਮਿਲੀ ਹੈ”।

ਉੱਥੇ ਹੀ ਜੇਕਰ ਦਿੱਲੀ ਵਿਚ ਕੋਰੋਨਾ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾ ਇੱਥੇ ਹੁਣ ਤੱਕ 18,549 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 416 ਕੋਰੋਨਾ ਪੀੜਤਾਂ ਦੀ ਮੌਤ ਵੀ ਹੋਈ ਹੈ ਉੱਥੇ ਹੀ 8075 ਮਰੀਜ਼ ਇਲਾਜ਼ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ।

LEAVE A REPLY