ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੀ ਦੁਨੀਆ ਲਈ ਮੁਸਿਬਤ ਦਾ ਪਹਾੜ ਬਣ ਚੁੱਕੇ ਕੋਰੋਨਾ ਵਾਇਰਸ ਨੇ ਅਮਰੀਕਾ ਵਿਚ ਵੀ ਤਬਾਹੀ ਮਚਾਈ ਹੋਈ ਹੈ। ਵਿਸ਼ਵ ਦਾ ਸੁਪਰਪਾਵਰ ਮੁਲਕ ਅਖਵਾਉਣ ਵਾਲਾ ਅਮਰੀਕਾ ਕੋਰੋਨਾ ਮਹਾਮਾਰੀ ਅੱਗੇ ਬੇਬਸ ਹੁੰਦਾ ਵਿਖਾਈ ਦੇ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਵਿਚ ਕੋਰੋਨਾ ਨਾਲ ਮਰਨ ਦੀ ਗਿਣਤੀ 10 ਹਜ਼ਾਰ ਨੂੰ ਪਾਰ ਕਰ ਚੁੱਕੀ ਹੈ ਜਦਕਿ ਸਾਢੇ ਤਿੰਨ ਲੱਖ ਤੋਂ ਜਿਆਦਾ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।

ਜਾਣਕਾਰੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10,943 ਹੋ ਚੁੱਕੀ ਹੈ ਜਦਕਿ 367,650 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਜੋ ਕਿ ਬਾਕੀ ਮੁਲਕਾਂ ਤੋਂ ਕੀਤੇ ਜਿਆਦਾ ਹੈ। ਉੱਥੇ ਹੀ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 1,347,235 ਹੋ ਗਈ ਹੈ ਅਤੇ 74,767 ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਜਰਮਨੀ ਅਤੇ ਫਰਾਂਸ ਵਿਚ ਵੀ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਦਕਿ ਈਰਾਨ, ਯੂਕੇ ਅਤੇ ਤੁਰਕੀ ਵੀ ਕੋਰੋਨਾ ਦੀ ਮਾਰ ਝੱਲ ਰਹੇ ਹਨ। ਗੱਲ ਜੇਕਰ ਚੀਨ ਦੀ ਕੀਤੀ ਜਾਵੇ ਤਾਂ ਉੱਥੋਂ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਕੋਈ ਵੀ ਮੌਤ ਨਹੀਂ ਹੋਈ ਹੈ ਜੋ ਕਿ ਇਕ ਰਾਹਤ ਭਰੀ ਖਬਰ ਹੈ।

ਕਿਹੜੇ ਦੇਸ਼ ਵਿਚੋਂ ਕਿੰਨੇ ਕੇਸਾਂ ਅਤੇ ਮੌਤਾਂ ਦੀ ਹੋਈ ਪੁਸ਼ਟੀ

 ਦੇਸ਼       ਕੁੱਲ ਕੇਸ         ਮੌਤਾਂ      

ਸਪੇਨ       136,675       13,341

ਇਟਲੀ      132,547        16,523

ਜਰਮਨੀ     103,375        1,810

ਫਰਾਂਸ       98,010          8,911

ਚੀਨ         81,740          3,313

ਈਰਾਨ       60,500         3,739

ਯੂਕੇ           51,608          5,373

ਤੁਰਕੀ         30,217          649

LEAVE A REPLY