ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਬੇਸ਼ੱਕ ਮੌਜੂਦਾ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਇਹ ਸਾਰੇ ਵਾਅਦੇ ਚਾਰੇ ਪਾਸਿਉ ਖੋਖਲੇ ਸਾਬਿਤ ਹੋਏ ਹਨ। ਸੱਚ ਤਾਂ ਇਹ ਹੈ ਕਿ, ਅੱਜ ਦਾ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ਾਂ ਵੱਲ ਵਧੇਰੇ ਭਜ ਰਿਹਾ ਹੈ ਪਰ ਵਿਦੇਸ਼ਾਂ ਵਿੱਚ ਵੀ ਉਹਨਾਂ ਦਾ ਭਵਿੱਖ ਕੋਈ ਜ਼ਿਆਦਾ ਸੁਰੱਖਿਅਤ ਨਹੀਂ ਹੈ।

ਅਜਿਹੇ ਹੀ ਇੱਕ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਹਾਮਦ ਵਾਲਾ ਦਾ ਨੌਜਵਾਨ ਮਨਦੀਪ ਸਿੰਘ, ਜੋ ਕਿ ਵਰਕ ਪਰਮਿਟ ‘ਤੇ 3 ਸਾਲਾਂ ਪਹਿਲਾ ਨਿਊਜ਼ੀਲੈਂਡ ਗਿਆ ਸੀ, ਜਿੱਥੇ ਇੱਕ ਫੈਕਟਰੀ ਵਿੱਚ ਉਹ ਨੌਕਰੀ ਕਰ ਰਿਹਾ ਸੀ।ਦੱਸ ਦਈਏ ਹੁਣ ਉਸ ਦੀ ਨੌਕਰੀ ਦੌਰਾਨ ਮੌਤ ਦੀ ਖਬਰ ਪਰਿਵਾਰ ਨੂੰ ਮਿਲੀ ਹੈ।

ਦੱਸ ਦਈਏ ਕਿ, ਜ਼ੀਰਾ ਦੇ ਪਿੰਡ ਹਾਮਦ ਵਾਲਾ ਹਿਠਾੜ ਵਾਸੀ ਨਿਰਮਲ ਸਿੰਘ ਜੋ ਕਿ ਪੇਸ਼ੇ ਤੋਂ ਇੱਕ ਸਰਕਾਰੀ ਅਧਿਆਪਕ ਹਨ। ਨਿਰਮਲ ਸਿੰਘ ਨੇ ਜਨਵਰੀ 2015 ਵਿੱਚ ਆਪਣੇ ਇਕਲੌਤੇ ਪੁੱਤਰ ਮਨਦੀਪ ਸਿੰਘ ਨੂੰ ਬਾਰ੍ਹਵੀਂ ਤੋਂ ਬਾਅਦ ਸਟੱਡੀ ਵੀਜ਼ੇ ‘ਤੇ ਨਿਊਜ਼ੀਲੈਂਡ ਭੇਜਿਆ ਸੀ। ਮਨਦੀਪ 2017 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ‘ਤੇ ਇੱਕ ਸ਼ੀਸ਼ੇ ਦੀ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ ਸੀ, ਜਿੱਥੇ ਬੀਤੀ 15 ਜਨਵਰੀ ਨੂੰ ਜਦੋਂ ਉਹ ਮਸ਼ੀਨ ‘ਤੇ ਕੰਮ ਕਰ ਰਿਹਾ ਸੀ ਤਾਂ ਮਸ਼ੀਨ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਮਸ਼ੀਨ ਦਾ ਸ਼ੀਸ਼ਾ ਉਸ ਉੱਪਰ ਪੈ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਅੱਜ ਉਸ ਦੇ ਜੱਦੀ ਪਿੰਡ ਹਾਮਦ ਵਾਲਾ ਹਿਠਾੜ ‘ਚ ਅੰਤਿਮ ਸੰਸਕਾਰ ਕੀਤਾ ਗਿਆ। ਨੌਜਵਾਨ ਦੀ ਮੌਤ ਦਾ ਦੁੱਖ ਪਰਿਵਾਰ, ਰਿਸ਼ਤੇਦਾਰਾਂ ਦੇ ਨਾਲ ਪਿੰਡ ਵਾਸੀਆਂ ਨੂੰ ਵੀ ਹੋਇਆ ਹੈ, ਜਿਨ੍ਹਾਂ ਨੇ ਮਨਦੀਪ ਸਿੰਘ ਨੂੰ ਆਪਣੇ ਸਾਹਮਣੇ ਵੱਡਾ ਹੁੰਦਾ ਦੇਖਿਆ ਸੀ, ਕਿਸੇ ਨੂੰ ਕਿ ਪਤਾ ਸੀ ਕਿ, ਹੁਣ ਉਸਦਾ ਹਸਦਾ-ਖੇਡਦਾ ਚਿਹਰਾ ਦੁਬਾਰਾ ਦੇਖਣ ਨੂੰ ਨਸੀਬ ਨਹੀਂ ਹੋਣਾ। ਨੌਜਵਾਨ ਦੇ ਸੰਸਕਾਰ ‘ਚ ਇਲਾਕੇ ਭਰ ਦੇ ਸਮੂਹ ਸਮਾਜਿਕ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਸ਼ਿਰਕਤ ਕਰ ਪਰਿਵਾਰ ਦਾ ਦੁੱਖ ਸਾਂਝਾ ਕੀਤਾ।

 

LEAVE A REPLY